ਫੌਜ ਹਮੇਸ਼ਾਂ ਹੀ ਅੱਤਵਾਦੀਆਂ ਦੇ ਨਾਸ਼ ਲਈ ਉਨਾਂ ਖਿਲਾਫ ਕਾਰਵਾਈ ਕਰਦੀ ਰਹੇਗੀ: ਸੰਧੂ

ਕਸ਼ਮੀਰ ‘ਚ ਫੌਜ ਕਮਾਂਡਰ ਲੈਫਟੀਨੈਂਟ ਜੇ.ਐਸ.ਸੰਧੂ ਨੇ ਕਿਹਾ ਕਿ ਸੈਨਾ ਹਮੇਸ਼ਾ ਹੀ ਅੱਤਵਾਦੀਆਂ ਦਾ ਪਿੱਛਾ ਕਰਦੀ ਰਹੇਗੀ ਅਤੇ ਜਿਹੜੇ ਅਮਰਨਾਥ ਸ਼ਰਧਾਲੂਆਂ ‘ਤੇ ਹੋਏ ਹਮਲੇ ‘ਚ ਸ਼ਾਮਿਲ ਹਨ ਉਨਾਂ ਨੂੰ ਵੀ ਨਹੀਂ ਛੱਡਿਆ ਜਾਵੇਗਾ।
ਸ਼ੁੱਕਰਵਾਰ ਨੂੰ ਸ੍ਰੀਨਗਰ ‘ਚ ਫੌਜ ‘ਚ ਨਵੇਂ ਭਰਤੀ ਕੀਤੇ ਗਏ ਜਵਾਨਾਂ ਦੀ ਪਰੇਡ ‘ਚ ਹਿੱਸਾ ਲੇਣ ਤੋਂ ਬਾਅਦ 15 ਕੋਰਪਸ ਦੇ ਜਨਰਲ ਅਫਸਰ ਕਮਾਂਡਰ ਲੈਫਟੀਨੈਂਟ ਜੇ.ਐਸ.ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਦੀ ‘ਚ ਸਥਿਤੀ ਪਹਿਲਾਂ ਨਾਲੋਂ ਸੁਧਰ ਰਹੀ ਹੈ। ਉਨਾਂ ਨੇ ਮੰਨਿਆ ਕਿ ਅਮਰਨਾਥ ਸ਼ਰਧਾਲੂਆਂ ‘ਤੇ ਹਮਲਾ ਇਕ ਬਦਲਾ ਸੀ ਪਰ ਉਨਾਂ ਨੇ ਕਿਹਾ ਕਿ ਸੈਨਾ ਦੋਸ਼ੀ ਅੱਤਵਾਦੀਆਂ ਬਾਲ ‘ਚ ਲੱਗੀ ਹੋਈ ਹੈ ਤੇ ਜਲਦ ਹੀ ਇਸਦਾ ਨਤੀਜਾ ਵੀ ਸਾਹਮਣੇ ਆ ਜਾਵੇਗਾ।
ਇਕ ਸਵਾਲ ਦੇ ਜਵਾਬ ‘ਚ ਉਨਾਂ ਨੇ ਕਿਹਾ ਕਿ ਕਸ਼ਮੀਰੀ ਫੌਜ ਦੇ ਜਵਾਨ ਜ਼ਾਹੂਰ ਅਹਿਮਦ ਠਾਕੁਰ ਜੋ ਕਿ ਪਿਛਲੇ ਹਫਤੇ ਹਥਿਆਰ ਸਮੇਤ  ਭੱਜ ਗਿਆ ਸੀ ਅਤੇ ਅੱਤਵਾਦੀਆਂ ‘ਚ ਮਿਲ ਗਿਆ ਸੀ ਉਸਦੀ ਕੋਈ ਖਬਰ ਨਹੀਂ ਹੈ।