ਭਾਜਪਾ ਦੀ ਸੰਸਦੀ ਮੀਟਿੰਗ ਅੱਜ, ਉਪ  ਰਾਸ਼ਟਰਪਤੀ ਦੇ ਉਮੀਦਵਾਰ ਬਾਰੇ ਚਰਚਾ ਕਰਨ ਦੀ ਸੰਭਵਾਨਾ

ਭਾਜਪਾ ਸੰਸਦੀ ਮੀਟਿੰਗ ਅੱਜ ਨਵੀਂ ਦਿੱਲੀ ‘ਚ ਕੀਤੀ ਜਾ ਰਹੀ ਹੈ ਜਿਸ ‘ਚ ਸੰਭਾਵਨਾਂ ਹੈ ਕਿ ਉਪ ਰਾਸ਼ਟਰਪਤੀ ਦੇ ਨਾਂਅ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਵਿਰੋਧੀ ਧਿਰ ਵੱਲੋਂ ਪਹਿਲਾਂ ਹੀ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲ ਕ੍ਰਿਸ਼ਨਾ ਗਾਂਧੀ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।
ਇਸ ਚੋਣ ਲਈ ਨਾਮ ਨਾਮਜ਼ਦਗੀ ਭਰਨ ਦੀ ਅੰਤਿਮ ਤਾਰੀਖ 18 ਜੁਲਾਈ ਹੈ ਅਤੇ ਪੜਤਾਲ ਅਗਲੇ ਦਿਨ ਹੋਵੇਗੀ ਤੇ ਨਾਮਜ਼ਦਗੀ ਵਾਪਿਸ ਲੈਣ ਦੀ ਤਾਰੀਖ 21 ਜੁਲਾਈ ਹੈ। 5 ਅਗਸਤ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਵੀ ਐਲਾਨ ਦਿੱਤੇ ਜਾਣਗੇ।