ਅਰਬ ਦੇਸ਼ਾਂ ਅਤੇ ਕਤਰ ਵਿਚਾਲੇ ਤਣਾਅ ਨੂੰ ਦੂਰ ਕਰਨ ਲਈ ਕੌਮਾਂਤਰੀ ਨਿਗਰਾਨੀ ਦੀ ਜ਼ਰੂਰਤ: ਸੰਯੁਕਤ ਅਰਬ ਅਮੀਰਾਤ ਅਧਿਕਾਰੀ

ਸੰਯੁਕਤ ਅਰਬ ਅਮੀਰਾਤ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕਤਰ ਅਤੇ ਅਰਬ ਦੇਸ਼ਾਂ ਵਿਚਾਲੇ ਸੰਕਟ ਨੂੰ ਦੂਰ ਕਰਨ ਲਈ ਕੌਮਾਂਤਰੀ ਨਿਗਰਾਨੀ ਦੀ ਜ਼ਰਰਤ ਹੈ। ਉਨਾਂ ਕਿਹਾ ਕਿ ਦੋਹਾ ‘ਤੇ ਪਾਏ ਜਾ ਰਹੇ ਦਬਾਅ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ 5 ਜੂਨ ਨੂੰ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਬਿਹਰੀਨ ਅਤੇ ਮਿਸਰ ਨੇ ਕਤਰ ਨਾਲ ਆਪਣੇ ਕੂਟਨੀਤਕ ਸਬੰਧ ਤੋੜ ਲਏ ਸਨ।ਕਤਰ ‘ਤੇ ਅੱਤਵਾਦ ਨੂੰ ਵਿੱਤੀ ਸਹਾਇਤਾ ਦੇਣ ਦਾ ਦੋਸ਼ ਲਗਾਇਆ ਗਿਆ ਸੀ।
ਦੂਜੇ ਪਾਸੇ ਕਤਰ ਨੇ ਸਾਰੇ ਹੀ ਦੋਸ਼ਾਂ ਦਾ ਖੰਡਨ ਕਰਦਿਆਂ ਇਸ ਨੂੰ ਸਿਆਸੀ ਸਾਜਿਸ਼ ਦੱਸਿਆ ਸੀ। ਹਾਲ ‘ਚ ਹੀ ਅੱਤਵਾਦ ਵਿਰੋਧੀ ਲੜਾਈ ਸਬੰਧੀ ਕਤਰ ਨੇ ਸੰਯੁਕਤ ਰਾਸ਼ਟਰ ਨਾਲ ਇਕ ਸਮਝੌਤਾ ਕੀਤਾ ਹੈ।ਮੰਨਿਆਂ ਜਾ ਰਿਹਾ ਹੈ ਕਿ ਖਾੜੀ ਸੰਕਟ ਨੂੰ ਦੂਰ ਕਰਨ ਲਈ ਕਤਰ ਨੇ ਪਹਿਲ ਸ਼ੁਰੂ ਕਰ ਦਿੱਤੀ ਹੈ।