ਗੁਜਰਾਤ ‘ਚ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 15, ਰਾਹਤ ਕਾਰਜ ਜਾਰੀ

ਗੁਜਰਾਤ ‘ਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪਿਛਲੇ 3 ਦਿਨਾਂ ‘ਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਐਨਡੀਆਰਐਫ ਦੀਆਂ ਟੀਮਾਂ ਨੇ ਜਾਮਨਾਗਰ ਜ਼ਿਲੇ੍ਹ ਦੇ ਜੋਡਿਆ ਪਿੰਡ ਤੋਂ 20 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਇਸ ਨਾਲ ਪਿਛਲੇ 3 ਦਿਨਾਂ ‘ਚ ਬਚਾਏ ਗਏ ਲੋਕਾਂ ਦੀ ਕੁੱਲ ਗਿਣਤੀ 405 ਹੋ ਗਈ ਹੈ। ਪੰਜ ਐਨਡੀਆਰਐਫ ਦੀਆਂ ਟੀਮਾਂ ਅੇਮਰਜੈਂਸੀ ਲਈ ਤਿਆਰ ਬਰ ਤਿਆਰ ਹਨ।
ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਸਾਫ ਪੀਣ ਵਾਲਾ ਪਾਣੀ, ਭੋਜਨ ਅਤੇ ਦਵਾਈਆਂ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਸੁਰਾਸ਼ਟਰ ਖੇਤਰ ‘ਚ ਡੈਮਾਂ ਅਤੇ ਨਦੀਆਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਪਰ ਜਾਣ ਕਾਰਨ ਚੇਤਾਵਨੀ ਦਿੱਤੀ ਗਈ ਹੈ।