ਚੀਨ ਪ੍ਰਤੀ ਭਾਰਤ ਦੀ ਧੀਰਜ ਅਤੇ ਸ਼ਾਂਤੀਪੂਰਨ ਨੀਤੀ

ਭਾਰਤ ਅਤੇ ਚੀਨ ਵਿਚਾਲੇ ਡੋਕਲਾਮ ਖੇਤਰ ‘ਚ ਚੱਲ ਰਹੇ ਅੜਿੱਕੇ ਅਤੇ ਬੀਜਿੰਗ ਦੇ ਲੜਾਕੂ ਸਵਰ ਨਾ ਸਿਰਫ ਸਾਜਿਸ਼ ਨਾਲ ਭਰੇ ਲੱਗ ਰਹੇ ਹਨ ਬਲਕਿ ਹੈਰਾਨ ਕਰਨ ਵਾਲੇ ਵੀ ਹਨ। ਜਿਸ ਖੇਤਰ ‘ਚ ਚੀਨ ਆਪਣਾ ਕਬਜਾ ਦੱਸ ਕੇ ਸੜਕ ਨਿਰਮਾਣ ਕਰਨਾ ਚਾਹੁੰਦਾ ਹੈ ਉਸ ਤੇ ਭਾਰਤ ਨੂੰ ਇਤਰਾਜ਼ ਹੈ। ਰਣਨੀਤਕ ਵਿਸ਼ਲੇਸ਼ਕਾਂ ਨੇ ਚੀਨੀ ਮੀਡੀਆ ਵੱਲੋਂ ਵਰਤੀ ਜਾ ਰਹੀ ਅਸਾਧਰਨ ਭਾਸ਼ਾ ਵੱਲ ਇਸ਼ਾਰਾ ਕੀਤਾ ਹੈ। ਇਸ ਖੇਤਰ ‘ਚ ਭੇਜੀ ਜਾਣ ਵਾਲੀ ਸੈਨਾ ਦੀ ਗਿਣਤੀ ਵੀ ਬੇਮਿਸਾਲ ਹੈ। ਮੌਜੂਦਾ ਤਣਾਅ ਵਾਲੀ ਸਥਿਤੀ 16 ਜੂਨ ਨੂੰ ਉਸ ਵੇਲੇ ਸ਼ੁਰੂ ਹੋਈ ਜਦੋਂ ਚੀਨੀ ਫੌਜ ਵੱਲੋਂ ਸੜਕ ਨਿਰਮਾਣ ਦੇ ਸਾਜੋ ਸਮਾਨ ਨੂੰ ਦੱਖਣ ਵੱਲ ਭੂਟਾਨ ਦੀ ਸਰਹੱਦ ‘ਚ ਲਿਆਂਦਾ ਗਿਆ।ਭੂਟਾਨ ਦੇ ਭਾਰਤ ਨਾਲ ਨਜ਼ਦੀਕੀ  ਫੌਜੀ ਅਤੇ ਆਰਥਿਕ ਸਬੰਧ ਹਨ। ਭੂਟਾਨ ਵੱਲੋਂ ਭਾਰਤ ਨੂੰ ਅਪੀਲ ਕੀਤੀ ਗਈ ਜਿਸਦੇ ਫਲਸਰੂਪ ਹੀ ਭਾਰਤ ਨੇ ਇਸ ਖੇਤਰ ‘ਚ ਚੀਨੀ ਫੌਜ ਨੂੰ ਹਟਾਉਣ ਲਈ ਭਾਰਤੀ ਸੈਨਾ ਤੈਨਾਤ ਕੀਤੀ।
ਇਹ ਗੱਲ ਸਪੱਸ਼ਟ ਹੈ ਕਿ ਚੀਨੀ ਮੀਡੀਆ ਨੇ ਇਸ ਮਾਮਲੇ ‘ਚ ਸ਼ਾਂਤੀ ਸਥਾਪਨਾ ‘ਚ ਸਹਿਯੋਗ ਦੇਣ ਦੀ ਥਾਂ ‘ਤੇ ਭਾਰਤ ਖਿਲਾਫ ਭੜਕਾਊ ਸ਼ਬਦਾਂ ਦੀ ਵਰਤੋਂ ਕੀਤੀ। ਇਸ ਮਮਾਲੇ ‘ਚ ਹੁਣ ਤੱਕ ਭਾਰਤ ਦਾ ਰਵੱਇਆ ਸਪੱਸ਼ਟ ਤੇ ਦ੍ਰਿੜ ਰਿਹਾ ਹੈ। ਇਸ ਮੁੱਦੇ ‘ਤੇ ਚੀਨ ਦੀ ਜ਼ਿੱਦ ਦੇ ਕਾਰਨ ਲੱਭਣੇ ਮੁਸ਼ਕਲ ਨਹੀਂ ਹਨ। ਚੀਨ ਰਾਸ਼ਟਰਪਤੀ ਸ਼ੀ ਜਿੰਪਿੰਗ ਦੀ ਅਗਵਾਈ ਹੇਠ ਆਪਣੇ ਦਰਜ਼ਨਾਂ ਹੀ ਗੁਆਂਢੀ ਦੇਸ਼ਾ ਨਾਲ ਵੱਖੋ ਵੱਖ ਮੁੱਦਿਆਂ ਦੇ ਮੱਦੇਨਜ਼ਰ ਭੜਕਾਊ ਰੱਵਇਆ ਬਣਾਏ ਹੋਏ ਹੈ। ਦੱਖਣੀ ਚੀਨ ਸਾਗਰ ‘ਚ ਵੀ ਚੀਨ ਦੇ ਗਲਤ ਇਰਾਦਿਆਂ ਕਰਕੇ ਉਸਦੇ ਗੁਆਂਢੀ ਦੇਸ਼ ਚੀਨ ਤੋਂ ਬਹੁਤ ਪ੍ਰੇਸ਼ਾਨ ਹਨ।
ਚੀਨ ਦਾ ਉਹ ਯੁੱਗ ਖਤਮ ਹੋ ਗਿਆ ਲੱਗਦਾ ਹੈ ਜਿਸ ‘ਚ ਉਹ ਆਤਮਨਿਰੀਖਣ ਅਤੇ ਚੁੱਪਚਾਪ ਰਹਿਕੇ ਕੰਮ ਕਰਨ ਦੇ ਸਿਧਾਂਤ ਨੂੰ ਵਧਾਵਾ ਦਿੰਦਾ ਸੀ।ਚੀਨ ਦੀ ਕਥਨੀ ਤੇ ਕਰਨੀ ‘ਚ ਅੰਤਰ ਆ ਗਿਆ ਹੈ।
ਯੂਰਪੀਅਨ ਸੰਸਦ ਦੇ ਉਪ ਪ੍ਰਧਾਨ ਰਿਸਯਾਰਡ ਨੇ ਜੋਰ ਦੇ ਕੇ ਕਿਹਾ ਹੈ ਕਿ ਚੀਨ ਇਕ ਅਜਿਹੀ ਵਿਦੇਸ਼ ਨੀਤੀ ਨੂੰ ਅਪਣਾ ਰਿਹਾ ਹੈ ਜੋ ਕਿ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਦੀ ਹੈ। ਬੀਜਿੰਗ ਵੱਲੋਂ ਅੰਤਰਰਾਸਟਰੀ ਭਾਈਚਾਰੇ ਨੂੰ ਦਿੱਤੇ ਗਏ ਭਰੋਸੇ ਕਿ ਉਸ ਦੇ ਸ਼ਾਂਤੀ ਪੂਰਨ ਵਿਸਥਾਰ ਨਾਲ ਵਿਸ਼ਵ ਨੂੰ ਕੋਈ ਖਤਰਾ ਨਹੀਂ ਹੋਵੇਗਾ ਇਹ ਦਾਅਵਾ ਵੀ ਖੋਖਲਾ ਨਿਕਲਿਆ।
ਦੁਨੀਆ ਜਾਣਦੀ ਹੈ ਕਿ ਰਾਸ਼ਟਰਪਤੀ ਵੱਲੋਂ ਜਦੋਂ ਵੀ ਚੀਨ ਦੇ ਸੁਪਨੇ ਦੀ ਗੱਲ ਕਰਦੇ ਹਨ ਤਾਂ ਉਸ ਪਿੱਚੇ ਫੌਜੀ ਸ਼ਕਤੀ ਦਾ ਬਲ ਹੁੰਦਾ ਹੈ। ਚੀਨ ਨੇ ਕਦੇ ਵੀ ਆਪਣੇ ਸੈਨਿਕ ਮੁਹਿੰਮਾਂ ਲਈ ਖੇਦ ਜਾਹਿਰ ਨਹੀਂ ਕੀਤਾ ਹੈ।
ਚੀਨ  ਦੇ ਵਰਤਮਾਨ ਵਿਵਾਦਗ੍ਰਸਤ ਰੱਵਿਏ ਲਈ ਕੁੱਝ ਘਰੈਲੂ ਕਾਰਕ ਵੀ ਜ਼ਿੰਮੇਵਾਰ ਹਨ।ਰਾਸ਼ਟਰਪਤੀ ਸ਼ੀ ਨੇ ਆਪਣੇ ਆਪ ਨੂੰ ਇਕ ਪ੍ਰਮੁੱਖ ਆਗੂ ਦੇ ਰੂਪ ‘ਚ ਸਥਾਪਿਤ ਕਰ ਲਿਆ ਹੈ ਜੋ ਕਿ ਉਨਾਂ ਦੀ ਸ਼ਕਤੀ ਅਤੇ ਪ੍ਰਭਾਵ ਦੀ ਭਿਆਨਕ ਤਸਵੀਰ ਪੇਸ਼ ਕਰਦੀ ਹੈ।
ਉਹ 2012 ‘ਚ ਚੀਨ ਦੇ ਰਾਸ਼ਟਰਪਤੀ ਬਣੇ ਸਨ ਤੇ ਉਸ ਸਮੇਂ ਤੋਂ ਹੀ ਚੀਨ ਦੀ ਆਰਥ ਵਿਵਸਥਾ ਅਤੇ ਸੈਨਿਕ ਸਮਰੱਥਾ ਨਿਰੰਤਰ ਗਤੀਸ਼ੀਲ ਹੈ।
ਚੀਨੀ ਮੀਡੀਆ ਦੇ ਭੜਕਾਊ ਰੱਵੀਏ ਪ੍ਰਤੀ ਭਾਰਤ ਨੇ ਅਜੇ ਤੱਕ ਸ਼ਾਂਤ ਅਤੇ ਪਰਿਪੱਕ ਰਹੀ ਹੈ। ਭਾਰਤ-ਚੀਨ ਅੜਿੱਕੇ ਨੂੰ ਮੀਡੀਆ ਵੱਲੋਂ ਕਵਰ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਨਵੀਂ ਦਿੱਲੀ ਵੱਲੋਂ ਆਪਣੇ ਕੂਟਨੀਤਕ ਚੈਨਲਾਂ ਰਾਹੀ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਦੇਸ਼ ਸਕੱਤਰ ਐਸ.ਜੈਸ਼ੰਕਰ ਨੇ ਹਾਲ ‘ਚ ਹੀ ਕਿਹਾ ਹੈ ਕਿ ਕੋਈ ਕਾਰਨ ਵੇਖਣ ਨੂੰ ਮਿਲ ਰਿਹਾ ਹੈ ਕਿ ਦੋ ਮੁਲਕ ਕਿਉਂ ਨਹੀਂ ਇਸ ਮੁੱਦੇ ਨੂੰ ਨਜਿੱਠਣ ਲਈ ਯੋਗ ਹੋਣਗੇ। ਇਸ ਤੋਂ ਪਹਿਲਾਂ ਵੀ ਭਾਰਤ ਅਤੇ ਚੀਨ ਵਿਚਾਲੇ ਕਈ ਸਰਹੱਦੀ ਮੁੱਦੇ ਉੱਠੇ ਹਨ ਪਰ ਦੋਵਾਂ ਮੁਲਕਾਂ ਨੇ ਗੱਲਬਾਤ ਰਾਹੀ ਉਨਾਂ ਨੂੰ ਸੁਲਝਾ ਵੀ ਲਿਆ ਸੀ। ਭਾਰਤ ਤੇ ਚੀਨ ਨੂੰ ਇਸ ਮੁੱਦੇ ਨੂੰ ਵਿਵਾਦ ਨਹੀਂ ਬਣਨ ਦੇਣਾ ਚਾਹੀਦਾ ਹੈ। ਇਸ ਤਰਾਂ ਦੇ ਪਰਿਪੱਕ ਬਿਆਨ ਤੋਂ ਬਾਅਦ ਵੀ ਚੀਨੀ ਸਰਕਾਰੀ ਏਜੰਸੀ ਸਿਨਹੂਆ ਦਾ ਕਿਹਾ ਜਾਣਾ ਕਿ ਸਰਹੱਦ ਹੀ ਅੰਤਿਮ ਸੀਮਾਂ ਅਤੇ ਜਦੋਂ ਤੱਕ ਭਾਰਤੀ ਫੌ ਜਪਿੱਛੇ ਨਹੀਂ ਹੱਟਦੀ ੳਦੋਂ ਤੱਕ ਕੋਈ ਗੱਲਬਾਤ ਨਹੀਂ…. ਇਸ ਤਰਾਂ ਦੇ ਬਿਆਨ ਇਸ ਮੁੱਦੇ ਨੂੰ ਸੁਲਝਾਉਣ ਦੀ ਥਾਂ ਗੁੰਝਲਦਾਰ ਬਣਾ ਦੇਣਗੇ।
ਅਜਿਹੀ ਸਥਿਤੀ ‘ਚ ਜੇਕਰ ਦੋਵਾਂ ਮੁਲਕਾਂ ਵਿਚਾਲੇ ਆਰਥਿਕ ਸਬੰਧ ‘ਤੇ ਵਿਚਾਰ ਕੀਤੀ ਜਾਵੇ ਤਾਂ ਇਸ ਮੁੱਦੇ ਨੂੰ ਜਲਦ ਸੁਲਝਾਉਣ ਦੀ ਜ਼ਰੂਰਤ ਹੈ। ਸੂਤਰਾਂ ਅਨੁਸਾਰ  ਕੁੱਝ ਸਰਕਾਰ ਸਮਰਥਨ ਹਾਸਿਲ ਥਿੰਕ ਟੈਂਕ ਇਸ ਤਣਾਅ ਨੂੰ ਗੈਰ ਰਸਮੀ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤਣਾਅ ਵਾਲੀ ਸਥਿਤੀ ਦੇ ਬਾਵਜੂਦ ਵੀ ਕੁੱਝ ਭਾਰਤੀ ਸੀਨੀਅਰ ਮੰਤਰੀ ਬਿਰਕਸ ਮੰਚ ਦੇ ਸੰਮੇਲਨ ‘ਚ ਹਿੱਸਾ ਲੈਣ ਲਈ ਬੀਜਿੰਗ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਮਬਰਗ ‘ਚ ਰਾਸ਼ਟਰਪਤੀ ਸ਼ੀ ਨਾਲ ਮੁਲਾਕਾਤ ਕੀਤੀ ਅਤੇ ਕਈ ਅਹਿਮ ਮੁੱਦਿਆਂ ‘ਤੇ ਵਿਚਾਰ ਚਰਚਾ ਵੀ ਕੀਤੀ।
ਭਾਰਤ ਸਰਕਾਰ ਨੇ ਵਿਰੋਧੀ ਧਿਰ ਨੂੰ ਭਰੋਸਾ ਦੇ ਕੇ ਚੰਗਾ ਕੀਤਾ ਹੈ ਤੇ ਕਿਹਾ ਹੈ ਕਿ ਭਾਰਤ ਇਸ ਤਣਾਅਪੂਰਨ ਸਥਿਤੀ ਨਾਲ ਧੀਰਜ ਅਤੇ ਸ਼ਾਂਤਪੂਰਨ ਢੰਗ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ।