ਜਸਟਿਸ ਗੋਪਾਲ ਪ੍ਰਸ਼ਾਦ ਪਰਜੁਲੀ ਨੇਪਾਲ ਦੇ ਨਵੇਂ ਚੀਫ਼ ਜਸਟਿਸ ਹੋਣਗੇ

ਜਸਟਿਸ ਗੋਪਾਲ ਪ੍ਰਸ਼ਾਦ ਪਰਜੁਲੀ ਨੇਪਾਲ ਦੇ ਨਵੇਂ ਚੀਫ਼ ਜਸਟਿਸ ਹੋਣਗੇ। ਸੰਸਦੀ ਸੁਣਵਾਈ ਵਿਸ਼ੇਸ਼ ਕਮੇਟੀ, ਪੀਐਚਐਸਸੀ ਨੇ ਬੀਤੇ ਦਿਨ ਸਰਬਸੰਮਤੀ ਨਾਲ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਲਈ ਜਸਟਿਸ ਪਰਜੁਲੀ ਦੇ ਨਾਂਅ ਦਾ ਸਮਰਥਨ ਕੀਤਾ।ਪੀਐਚਐਸਸੀ ਵੱਲੋਂ ਨਾਮਜ਼ਦ ਕਰਨ ਤੋਂ ਬਾਅਦ ਰਾਸ਼ਟਰਪਤੀ ਉਨਾਂ ਦੀ ਚੀਫ਼ ਜਸਟਿਸ ਵੱਜੋਂ ਨਿਯੁੱਕਤੀ ਕਰਨਗੇ। ਪਰਜੁਲੀ ਨਿਆਂਪਾਲਿਕਾ ਦੇ 28 ਅਪ੍ਰੈਲ 2018 ਤੱਕ ਪ੍ਰਧਾਨਗੀ ਕਰਨਗੇ।
ਸੰਵਿਧਾਨਿਕ ਕੌਂਸਲ ਨੇ 29 ਜੂਨ ਨੂੰ ਪੀਐਚਐਸਸੀ ਅੱਗੇ ਪਰਜੁਲੀ ਦੇ ਨਾਂਅ ਦੀ ਸਿਫਾਰਿਸ਼ ਕੀਤੀ ਸੀ।ਪੀਐਚਐਸਸੀ  ਅੱਗੇ ਉਨਾਂ ਦੇ ਖਿਲਾਫ ਕੋਈ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।
ਜਸਟਿਸ ਪਰਜੁਲੀ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ ਅਤੇ 6 ਜੂਨ 2017 ਤੋਂ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਦੀ ਸੇਵਾਮੁਕਤੀ ਤੋਂ ਬਾਅਦ ਕਾਰਜਕਾਰੀ ਚੀਫ਼ ਜਸਟਿਸ ਦੇ ਰੂਪ ‘ਚ ਸੇਵਾ ਨਿਭਾ ਰਹੇ ਹਨ।