ਭਾਰਤ ਦੇ ਹਰਿੰਦਰਪਾਲ ਸੰਧੂ ਨੇ ਵਿਕਟੋਰੀਆ ਓਪਨ ਸਕਵਾਸ਼ ਟੂਰਨਾਮੈਂਟ ਜਿੱਤਿਆ

ਭਾਰਤ ਦੇ ਹਰਿੰਦਰਪਾਲ ਸੰਧੂ ਨੇ ਦੋ ਹਫਤਿਆਂ ‘ਚ ਦੂਜਾ ਖਿਤਾਬ ਆਪਣੇ ਨਾਂਅ ਕੀਤਾ ਹੈ।ਸੰਧੂ ਨੇ ਵਿਕਟੋਰੀਆ ਓਪਨ ਸਕਵਾਸ਼ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ‘ਚ ਅਸਟ੍ਰੇਲੀਆ ਦੇ ਰੇਕਸ ਹੈਡਰਿਕ ਨੂੰ 12-14, 11-3, 11-4, 11-7 ਨਾਲ ਮਾਤ ਦਿੱਤੀ। ਬੀਤੇ ਦਿਨ ਮੈਲਬੋਰਨ ‘ਚ ਹੋਇਆ ਇਹ ਮੁਕਾਬਲਾ 77 ਮਿੰਟ ਤੱਕ ਚੱਲਿਆ।