ਭ੍ਰਿਸ਼ਟ ਸਿਆਸਤਦਾਨਾਂ ਖਿਲਾਫ ਕਾਰਵਾਈ ਜ਼ਰੂਰੀ ਹੈ: ਪੀਐਮ ਮੋਦੀ

ਪ੍ਰਧਾਨ ਮੰਤਰੀ ਨੇ ਬੀਤੇ ਦਿਨ ਸਰਬ ਦਲ ਦੀ ਬੈਠਕ ਦੌਰਾਨ ਕਿਹਾ ਕਿ ਸਾਰੀਆਂ ਹੀ ਸਿਆਸੀਆਂ ਪਾਰਟੀਆਂ ਦੇ ਆਗੂਆਂ ਨੂੰ ਇਕਜੁੱਟ ਹੋ ਕੇ ਭ੍ਰਿਸ਼ਟ ਸਿਆਸਤਦਾਨਾਂ ਖਿਲ਼ਾਫ ਕਾਰਵਾਈ ਕਰਨੀ ਚਾਹੀਦੀ ਹੈ। ਜੋ ਆਗੂ ਖੁਦ ਨੂੰ ਬਚਾਉਣ ਲਈ ਗਲਤ ਸਿਆਸਤ ਦਾ ਇਸਤੇਮਾਲ ਕਰਦੇ ਹਨ ਉਨਾਂ ਤੋਂ ਦੂਰੀ ਰੱਖਣ ਦੀ ਅਪੀਲ ਵੀ ਕੀਤੀ।
ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਕੁੱਝ ਦਹਾਕਿਆਂ ਤੋਂ ਕੁੱਝ ਲੀਡਰਾਂ ਦੀ ਗਲਤ ਕਾਰਵਾਈ ਕਰਕੇ ਸਾਰੇ ਹੀ ਸਿਆਸੀ ਆਗੂਆਂ ਦੀ ਤਸਵੀਰ ਧੁੰਦਲੀ ਹੋ ਗਈ ਹੈ। ਸਿਆਸੀ ਆਗੂਆਂ ਨੂੰ ਆਮ ਲੋਕਾਂ ਨੂੰ ਯਕੀਨ ਦਿਵਾਉਣ ਦੀ ਜ਼ਰੂਰਤ ਹੈ ਕਿ ਹਰ ਆਗੂ ਦਾਗਦਾਰ ਨਹੀਂ ਹੈ।
ਇਸ ਮੌਕੇ ਪੀਐਮ ਮੋਦੀ ਨੇ ਸਾਰੀਆਂ ਹੀ ਪਾਰਟੀਆਂ ਨੂੰ 9 ਅਗਸਤ ਨੂੰ ‘ਭਾਰਤ ਛੱਡੋ’ ਅੰਦੋਲਨ ਦੀ ਆ ਰਹੀ 75ਵੀਂ ਵਰੇ੍ਹਗੰਢ ਮਨਾਉਣ ਦੀ ਅਪੀਲ ਵੀ ਕੀਤੀ।