ਰੋਜਰ ਫੈਡਰਰ ਨੇ 8ਵੀਂ ਵਾਰ ਵਿੰਬਲਡਨ ਦਾ ਖਿਤਾਬ ਜਿੱਤਿਆ

ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਵਿੰਬਲਡਨ ਦੇ ਨਵੇਂ ਬਾਦਸ਼ਾਹ ਬਣ ਗਏ ਹਨ। ਉਨ੍ਹਾਂ ਨੇ ਫਾਈਨਲ ਮੁਕਾਬਲੇ ‘ਚ ਕਰੋਏਸ਼ੀਆ ਦੇ ਮਾਰਿਨ ਸਿਲਿਕ ਨੂੰ ਤਿੰਨ ਸੈੱਟ ਤਕ ਚੱਲੇ ਮੁਕਾਬਲੇ ‘ਚ 6-3, 6-1, 6-4 ਨਾਲ ਹਰਾ ਕੇ ਖ਼ਿਤਾਬ ‘ਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਰੋਜਰ ਫੈਡਰਰ ਵਿੰਬਲਡਨ ਟੂਰਨਾਮੈਂਟ ਦੇ ਇਤਿਹਾਸ ‘ਚ ਰਿਕਾਰਡ ਅੱਠ ਵਾਰ ਇਹ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਬ੍ਰਿਟੇਨ ਦੇ ਵਿਲਿਅਮਸ ਰੇਨਾਰਸ਼ਾ (7) ਤੇ ਅਮਰੀਕਾ ਦੇ ਪੀਟ ਸਮਪ੍ਰਾਸ (7) ਨੂੰ ਪਿੱਛੇ ਛੱਡ ਦਿੱਤਾ।
ਇਸ ਤੋਂ ਪਹਿਲਾਂ ਰੋਜਰ ਫੈਡਰਰ ਨੇ ਆਖਰੀ ਵਾਰ 2012 ‘ਚ ਵਿੰਬਲਡਨ ਖ਼ਿਤਾਬ ਜਿੱਤਿਆ ਸੀ। 35 ਸਾਲਾ ਰੋਜਰ ਸਭ ਤੋਂ ਵੱਧ ਉਮਰ ਦੇ ਵਿੰਬਲਡਨ ਖਿਤਾਬ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ। ਸਭ ਤੋਂ ਵੱਧ ਉਮਰ ‘ਚ ਵਿੰਬਲਡਨ ਫਾਈਨਲ ਖੇਡਣ ਦਾ ਰਿਕਾਰਡ ਆਸਟ੍ਰੇਲੀਆ ਦੇ ਕੇਨ ਰੋਸਵਾਲ ਦੇ ਨਾਂਅ ਹੈ, ਜਿਨ੍ਹਾਂ ਨੇ 1974 ‘ਚ 39 ਸਾਲ ਦੀ ਉਮਰ ‘ਚ ਫਾਈਨਲ ਖੇਡਿਆ ਸੀ। ਰੋਸਵਾਲ ਫਾਈਨਲ ‘ਚ ਹਾਰ ਗਏ ਸਨ।