ਲੋਕ ਸਭਾ ਸਪੀਕਰ ਨੇ ਸੰਸਦ ਦੇ ਮੌਨਸੂਨ ਇਜਲਾਸ ਦੇ ਸਫਲ ਤੇ ਉਤਪਾਦਕ ਹੋਣ ਦੀ ਜ਼ਾਹਰ ਕੀਤੀ ਉਮੀਦ

ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਅੱਜ ਤੋਂ ਸ਼ੁਰੂ ਹੋਏ ਸੰਸਦ ਦੇ ਮੌਨਸੂਨ ਇਜਲਾਸ ਦੇ ਸਹੀ ਢੰਗ ਨਾਲ ਮੁਕੰਮਲ ਹੋਣ ਅਤੇ ਕਾਰਵਾਈ ਪੱਖੋਂ ਸਹੀ ਹੋਣ ਦੀ ਆਸ ਪ੍ਰਗਟ ਕੀਤੀ ਹੈ। ਸਪੀਕਰ ਮਹਾਜਨ ਨੇ ਬੀਤੇ ਦਿਨ ਕਿਹਾ ਸੀ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇਜਲਾਸ ਦੀ ਸੁਚਾਰੂ ਕਾਰਵਾਈ ਲਈ ਸਹਿਮਤ ਹਨ ਅਤੇ ਸ਼ਾਂਤੀਪੂਰਨ ਢੰਗ ਨਾਲ ਹੀ ਅਹਿਮ ਮੁੱਦਿਆਂ ‘ਤੇ ਵਿਚਾਰ ਚਰਚਾ ਜਾਂ ਫਿਰ ਸਵਾਲ ਜਵਾਬ ਕੀਤੇ ਜਾਣਗੇ। ਬੈਠਕ ‘ਚ ਮੌਜੂਦ ਆਗੂਆਂ ਨੇ ਭਰੋਸਾ ਦਿੱਤਾ ਕਿ ਇਜਲਾਸ ਬਿਨਾ ਕਿਸੇ ਰੁਕਾਵਟ ਮੁਕੰਮਲ ਹੋਵੇਗਾ।
ਇਹ ਮੌਨਸੂਨ ਇਜਲਾਸ ਮੌਜੂਦਾ 16ਵੀਂ ਲੋਕ ਸਭਾ ਦਾ 12ਵਾਂ ਸੈਸ਼ਨ ਹੈ।ਇਹ ਇਜਲਾਸ 11 ਅਗਸਤ ਨੂੰ ਖਤਮ ਹੋਵੇਗਾ।