ਸ਼ੱਕੀ ਕਾਇਦਾ ਹਮਲੇ ਦੌਰਾਨ ਪੰਜ ਯਮਨੀ ਫੌਜੀ ਸ਼ਹੀਦ: ਫੌਜ

ਐਤਵਾਰ ਨੂੰ ਇਕ ਬੰਦੂਕਧਾਰੀ ਜਿਸਦਾ ਕਿ ਸਬੰਧ ਅਲ-ਕਾਇਦਾ ਨਾਲ ਹੋਣਾ ਮੰਨਿਆ ਜਾ ਰਿਹਾ ਹੈ ਵੱਲੋਂ ਫੌਜੀ ਚੈੱਕਪੋਸਟ ‘ਤੇ ਕੀਤੀ ਗਈ ਗੋਲਾਬਾਰੀ ਦੌਰਾਨ ਪੰਜ ਯਮਨੀ ਸੈਨਿਕ ਸ਼ਹੀਦ ਹੋ ਗਏ ਅਤੇ 3 ਜ਼ਖਮੀ ਹੋ ਗਏ।
ਇਕ ਫੌਜੀ ਸੂਤਰ ਨੇ ਦੱਸਿਆ ਕਿ ਸ਼ਾਬਵਾ ਪ੍ਰਾਂਤ ਦੇ ਉੱਤਰ-ਪੂਰਬੀ ਖੇਤਰ ‘ਚ ਫੌਜ ਦੀ ਇਕ ਚੈੱਕਪੋਸਟ ‘ਤੇ ਬੰਦੂਕਧਾਰੀ ਹਮਲਾ ਕਰਕੇ ਫਰਾਰ ਹੋਣ ‘ਚ ਕਾਮਯਾਬ ਹੋ ਗਿਆ। ਇਸ ਖੇਤਰ ਅਲ-ਕਾਇਦਾ ਦੀ ਸ਼ਕਤੀਸ਼ਾਲੀ ਪਕੜ ਹੈ।
ਏਕਿਊਏਪੀ ਜੋ ਕਿ ਸੰਯੁਕਤ ਰਾਸ਼ਟਰ ਦੀਆਂ ਨਜ਼ਰਾਂ ‘ਚ ਵਿਸ਼ਵ ਪੱਧਰੀ ਅੱਤਵਾਦੀ ਨੈੱਟਵਰਕ ਦੀ ਇਕ ਖਤਰਨਾਕ ਸ਼ਾਖਾ ਹੈ।ਅਮਰੀਕਾ ਨੇ ਸ਼ੱਕੀ ਸਥਾਨਾ ‘ਤੇ ਆਪਣੇ ਹਵਾਈ ਹਮਲਿਆਂ ਦੀ ਮਾਰ ਤੇਜ਼ ਕਰ ਦਿੱਤੀ ਹੈ ਤਾਂ ਜੋ ਏਕਿਊਏਪੀ ਦੇ ਦਹਿਸ਼ਤਗਰਦਾਂ ਨੂੰ ਖਦੇੜਿਆ ਜਾ ਸਕੇ।