ਸਿੱਕਮ ਦੇ ਸਾਬਕਾ ਮੁੱਖ ਮੰਤਰੀ ਨਰ ਬਹਾਦੁਰ ਭੰਡਾਰੀ ਪੰਜ ਤੱਤਾਂ ‘ਚ ਵਲੀਨ

ਸਿੱਕਮ ਦੇ ਸਾਬਕਾ ਮੁੱਖ ਮੰਤਰੀ ਨਰ ਬਹਾਦੁਰ ਭੰਡਾਰੀ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਆਪਣੇ ਆਖਰੀ ਸਾਹ ਲਏ। 76 ਸਾਲਾ ਮਰਹੂਮ ਭੰਡਾਰੀ 3 ਵਾਰ ਰਾਜ ਦੇ ਮੁੱਖ ਮੰਤਰੀ ਰਹੇ ਹਨ। ਉਹ ਸਿੱਕਮ ਸੰਗਰਾਮ ਪ੍ਰੀਸ਼ਦ ਦੇ ਸੰਸਥਾਪਕ ਸਨ। ਉਨਾਂ ਨੇ 1979 ਤੋਂ 1994 ਤੱਕ ਸਿੱਕਮ ਦੀ ਵਾਗਡੋਰ ਸੰਭਾਲੀ ਸੀ।
ਮੌਜੂਦਾ ਮੁੱਖ ਮੰਤਰੀ ਪਵਨ ਚਾਮਲੰਿਗ ਨੇ ਮਰਹੂਮ ਭੰਡਾਰੀ ਨੂੰ ਸ਼ਰਧਾਜ਼ਲੀ ਦਿੰਦਿਆਂ ਕਿਹਾ ਕਿ ਸੂਬੇ ਅਤੇ ਸਿੱਕਮ ਦੇ ਲੋਕਾਂ ਨੇ ਇਕ ਮਹਾਨ ਨੇਤਾ ਨੂੰ ਗਵਾ ਦਿੱਤਾ ਹੈ।
ਗ੍ਰਹਿ ਮਮਤਰੀ ਰਾਜਨਾਥ ਸਿੰਘ ਨੇ ਵੀ ਉਨਾਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਟਵੀਟ ਕਰਦਿਆਂ ਕਿਹਾ ਕਿ ਉਹ ਜਨਤਾ ਦੇ ਨੇਤਾ ਸਨ ਅਤੇ ਇਕ ਵਿਹਾਰਕ ਆਗੂ ਸਨ।