ਉਪ ਰਾਸ਼ਟਰਪਤੀ ਅੰਸਾਰੀ ਦਾ ਅੱਜ ਆਖਰੀ ਦਿਨ

ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਦਾ ਅੱਜ ਅੰਤਿਮ ਕਾਰਜਕਾਰੀ ਦਿਨ ਹੈ। ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਐਮ.ਵੈਂਕਿਆ ਨਾਇਡੂ 11 ਅਗਸਤ ਜਾਨਿ ਕੱਲ ਅਹੁਦੇ ਦਾ ਹਲਫ਼ ਲੈਣਗੇ।
ਸ੍ਰੀ ਅੰਸਾਰੀ 10 ਅਗਸਤ 2007 ਨੂੰ ਇਸ ਅਹੁਦੇ ਲਈ ਚੁਣੇ ਗਏ ਸਨ ਅਤੇ 11 ਅਗਸਤ ਨੂੰ ਉਨਾਂ ਨੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਸੀ। 7 ਅਗਸਤ 2012 ਨੂੰ ਉਹ ਮੁੜ ਇਸ ਅਹੁਦੇ ਲਈ ਚੁਣੇ ਗਏ ਸਨ।
5 ਅਗਸਤ ਨੂੰ ਹੋਈ ਉਪ ਰਾਸ਼ਟਰਪਤੀ ਦੀ ਚੋਣ ‘ਚ ਭਾਜਪਾ ਆਗੂ ਐਮ ਵੈਂਕਿਆ ਨਾਇਡੂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।