ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰੇ੍ਹਗੰਢ ਦੇ ਮੱਦੇਨਜ਼ਰ ਰਾਸ਼ਟਰਪਤੀ ਕੋਵਿੰਦ ਨੇ ‘ਐਟ ਹੋਮ’ ਰਿਸੈਪਸ਼ਨ ਦੀ ਕੀਤੀ ਮੇਜ਼ਬਾਨੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰੇ੍ਹਗੰਢ ਦੇ ਮੱਦੇਨਜ਼ਰ ਆਜ਼ਾਦੀ ਘੁਲਾਟੀਆਂ ਨੂੰ ਮਾਨ ਸਨਾਮਨ ਦੇਣ ਲਈ ਰਾਸ਼ਟਰਪਤੀ ਭਵਨ ‘ਚ ਬੀਤੇ ਦਿਨ ਪਹਿਲੀ ਐਟ ਹੋਮ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਉਨਾਂ ਨੇ 93 ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਕੀਤਾ।
ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੌਕੇ ਆਜ਼ਾਦੀ ਘੁਲਾਟੀਆਂ ਦੀਆਂ ਸੇਵਾਵਾਂ ਪ੍ਰਤੀ ਉਨਾਂ ਨੂੰ ਵਦਾਈ ਦਿੱਤੀ। ਇਸ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੰਚਾਰ ਮੰਤਰੀ ਮਨੋਜ ਸਿਨਹਾ, ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਅਤੇ ਹੰਸਰਾਜ ਅਹੀਰ ਤੇ ਹੋਰ ਕਈ ਉੱਚ ਪੱਧਰ ਦੇ ਆਗੂ ਮੌਜੂਦ ਸਨ।
ਹਰੇਕ ਆਜ਼ਾਦੀ ਘੁਲਾਟੀਏ ਨੂੰ ਇੱਕ-ਇੱਕ ਇਲੈਕਟ੍ਰੋਨਿਕ ਕੈਟਲ ਤਪਹਫੇ ਵੱਜੋਂ ਦਿੱਤੀ ਗਈ ਹੈ ਜਿਸ ਨਾਲ ਰਾਸ਼ਟਰਪਤੀ ਵੱਲੋਂ ਇੱਕ ਨਿੱਜੀ ਸੰਦੇਸ਼ ਵੀ ਸ਼ਾਮਿਲ ਹੈ।
ਇਸਦੇ ਨਾਲ ਹੀ 1942 ਦੀ ਆਜ਼ਾਦੀ ਸੰਘਰਸ਼ ਦੀ ਯਾਦਗਾਰ ‘ਚ 8 ਯਾਦਗਾਰੀ ਡਾਕ ਟਿਕਟਾਂ ਇੱਕ ਸਮੂਹ ਵੀ ਜਾਰੀ ਕੀਤਾ ਗਿਆ।