ਭਾਰਤ ਨੇ ਪਾਕਿ ਅਧਿਕਾਰੀ ਨੂੰ ਕੀਤਾ ਤਲਬ, ਸੈਨਿਕ ਦੀ ਮੌਤ ‘ਤੇ ਕਾਰਵਾਈ ਕਰਨ ਦਾ ਦਿੱਤਾ ਆਦੇਸ਼

ਭਾਰਤ ਨੇ ਪਾਕਿਸਤਾਨ ਦੇ ਇੱਕ ਉੱਚ ਅਧਿਕਾਰੀ ਨੂੰ ਤਲਬ ਕੀਤਾ ਹੈ ਅਤੇ ਪਾਕਿਸਤਾਨ ਫੌਜ ਵੱਲੋਂ ਗੋਲਾਬਾਰੀ ਦੀ ਉਲੰਘਣਾ ਦੇ ਦੌਰਾਨ ਭਾਰਤੀ ਜਵਾਨ ਦੀ ਮੌਤ ਦੀ ਕਾਰਵਾਈ ਕਰਨ ਲਈ ਵੀ ਕਿਹਾ ਹੈ।
ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਪਾਕਿਸਤਾਨ ਕੌਂਸਲਰ ਤਾਰੀਕ ਕਰੀਮ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਮੰਗਲਵਾਰ ਨੂੰ ਕ੍ਰਿਸ਼ਨਾ ਘਾਟੀ  ਸੈਕਟਰ ‘ਚ ਜੰਗਬੰਦੀ ਦੀ ਉਲੰਘਣਾ ਦੌਰਾਨ ਇਕ ਭਾਰਤੀ ਜਵਾਨ ਦੇ ਸ਼ਹੀਦ ਹੋਣ ਦੀ ਘਟਨਾਂ ਬਾਰੇ ਉਨਾਂ ਨੂੰ ਜਾਣੂ ਕਰਵਾਉਂਦਿਆਂ ਪਾਕਿ ਫੌਜ ਦੀ ਕਾਰਵਾਈ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ।
ਵਿਦੇਸ਼ ਮੰਤਰਾਲੇ ਨੇ ਇੱਕ ਸਰਕਾਰੀ ਬਿਆਨ ‘ਚ ਕਿਹਾ ਕਿ ਸ਼ਾਂਤੀ ਤੇ ਅਮਨ ਬਣਾਈ ਰੱਖਣ ਲਈ 2003 ਦੀ ਜੰਗਬੰਦੀ ਦੀ ਸਮਝ ਨੂੰ ਵਾਰ ਵਾਰ ਤੋੜਿਆ ਜਾ ਰਿਹਾ ਹੈ। ਪਾਕਿ ਫੌਜ ਵੱਲੋਂ ਕੰਟਰੋਲ ਰੇਖਾ ‘ਤੇ ਇਸ ਸਾਲ 301 ਦੇ ਕਰੀਬ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ ਹਨ, ਜੋ ਕਿ ਸਹਿਣਯੋਗ ਨਹੀਂ ਹਨ।