ਅਮਰੀਕਾ ਅਤੇ ਭਾਰਤ ਨੇ ਹਿੱਤਾਂ ਦੀ ਇਕਸਾਰਤਾ ‘ਚ ਕੀਤਾ ਹੈ ਵਾਧਾ: ਪੈਂਟਾਗਾਨ

ਵੀਰਵਾਰ ਨੂੰ ਪੈਂਟਾਗਾਨ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਵਿਚਾਲੇ ਆਪਸੀ ਸਾਂਝੇਦਾਰੀ ਪਹਿਲਾਂ ਨਾਲੋਂ ਮਜ਼ਬੂਤ ਹੋਈ ਹੈ। ਦੋਵਾਂ ਮੁਲਕਾਂ ਵਿਚਾਲੇ ਵਿਆਪਕ ਰੁਝਾਂਨ ਵੱਧ ਰਹੇ ਹਨ, ਜਿਸ ‘ਚ ਸਮੁੰਦਰੀ ਖੇਤਰਾਂ ‘ਚ ਜਾਗਰੂਕਤਾ ਵੀ ਸ਼ਾਮਿਲ ਹੈ।
ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਦੇ ਰੱਖਿਆ ਡਿਪਟੀ ਸਹਾਇਕ ਸਕੱਤਰ ਜੋਸਫ ਫੀਲਟਰ ਨੇ ਪੀਟੀਆਈ ਨੂੰ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਅਮਰੀਕਾ-ਭਾਰਤ ਦੀ ਭਾਈਵਾਲੀ ਸਦਕਾ ਸ਼ੇਅਰ ਮੁੱਲਾਂ ਅਤੇ ਹਿੱਤ ਦੇ ਵਾਧੇ ਵੇਖਣ ਨੂੰ ਮਿਲ ਰਹੇ ਹਨ। ਦੋਵਾਂ ਹੀ ਮੁਲਕਾਂ ਦੀ ਸਾਂਝੇਦਾਰੀ ਨੂੰ ਰਾਜਨੀਤਕ ਸਹਾਇਤਾ ਪ੍ਰਾਪਤ ਹੈ।
ਉਨਾਂ ਕਿਹਾ ਕਿ ਦੋਵੇਂ ਹੀ ਮੁਲਕ ਸਿਆਸੀ, ਆਰਥਿਕ ਅਤੇ ਸੁਰੱਖਿਆ ਮੁੱਦਿਆਂ ਦੇ ਕੁਦਰਤੀ ਸਾਂਝੇਦਾਰ ਹਨ ਅਤੇ ਦੁਵੱਲੇ ਸਬੰਧਾਂ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹਨ।