ਭਾਰਤ-ਅਮਰੀਕਾ ਹੈਦਰਾਬਾਦ ‘ਚ ਗਲੋਬਲ ਸਨਅਤਕਾਰੀ ਸੰਮੇਲਨ ਦੀ ਕਰਨਗੇ ਸਹਿ-ਮੇਜਬਾਨੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਸ਼ਟਰ ਇਸ ਸਾਲ 28 ਨਵੰਬਰ ਨੂੰ ਹੈਦਰਾਬਾਦ ਵਿਖੇ ਵਿਸ਼ਵਵਿਆਪੀ ਸਨਅਤਕਾਰੀ ਸੰਮੇਲਨ ਦੀ ਸਹਿ ਮੇਜਬਾਨੀ ਕਰਨਗੇ। ਇਹ ਸੰਮੇਲਨ 30 ਨਵੰਬਰ ਤੱਕ ਚੱਲੇਗਾ।
ਅਮਰੀਕੀ ਵਫ਼ਦ ਦੀ ਅਗਵਾਈ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵੰਕਾ ਟਰੰਪ ਕਰੇਗੀ।
ਬੀਤੀ ਰਾਤ ਪੀਐਮ ਮੋਦੀ ਨੇ ਟਵੀਟ ਦੇ ਇੱਕ ਸੰਦੇਸ਼ ‘ਚ ਇਸ ਗੱਲ ਦੀ ਪੁਸ਼ਟੀ ਕੀਤੀ।ਉਨਾਂ ਕਿਹਾ ਕਿ ਇਹ ਸੰਮੇਲਨ ਦੋਵਾਂ ਮੁਲਕਾਂ ਦੇ ਵਪਾਰੀਆਂ, ਉਦਮੀਆਂ ਦੇ ਇੱਕ ਹੀ ਥਾਂ ‘ਤੇ ਇੱਕਠੇ ਹੋਣ ਦਾ ਵਧੀਆ ਪਲੇਟਫਾਰਮ ਹੈ। ਜੂਨ ਮਹੀਨੇ ‘ਚ ਆਪਣੀ ਅਮਰੀਕਾ ਦੀ ਫੈਰੀ ਦੌਰਾਨ ਪੀਐਮ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਇਸ ਸੰਮੇਲਨ ਲਈ ਸੱਦਾ ਦਿੱਤਾ ਸੀ।
ਇੱਕ ਟਵੀਟ ਸੰਦੇਸ਼ ਰਾਹੀਂ ਇਵੰਕਾ ਟਰੰਪ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ।ਇਸ ਸੰਮੇਲਨ ਦਾ ਆਯੋਜਨ ਨੀਤੀ ਆਯੋਗ ਅਤੇ ਵਿਦੇਸ਼ ਮਾਮਲਿਆ ਦੇ ਮੰਤਰਾਲੇ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।