ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ: ਭਾਰਤ ਦੇ ਦਵਿੰਦਰ ਸਿੰਘ ਕੰਗ ਜੇਵਾਲੀਨ ਥ੍ਰੋ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ 

ਦਵਿੰਦਰ ਸਿੰਘ ਕੰਗ ਲੰਡਨ ਵਿਚ ਆਈਏਏਐਫ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਜੇਵਾਲੀਨ ਸੁੱਟਣ ਦੇ ਫਾਈਨਲ ਦੌਰ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।
ਬੀਤੇ ਦਿਨ ਕੁਆਲੀਫੀਕੇਸ਼ਨ ਰਾਊਂਡ ‘ਬੀ’ ‘ਚ ਮੁਕਾਬਲਾ ਕਰਨ ਸਮੇਂ ਕੰਗ ਜੋ ਕਿ ਕੰਧੇ ਦੀ ਸੱਟ ਨਾਲ ਪ੍ਰਭਾਵਿਤ ਸੀ ਨੇ 83 ਮੀਟਰ ਦੇ ਆਟੋਮੈਟਿਕ ਕੁਆਲੀਫੀਕੇਸ਼ਨ ਮਾਰਕ ਨੂੰ ਆਪਣੇ ਤੀਜੇ ਥਰੋ ‘ਚ ਪੂਰਾ ਕਰ ਲਿਆ। ਉਸਦੇ ਨੇਜ਼ੇ ਨੇ 84.22 ਮੀਟਰ ਦੂਰੀ ਤੈਅ ਕੀਤੀ। ਇਸ ਨਾਲ ਕੰਗ 7ਵੇਂ ਸਥਾਨ ‘ਤੇ ਪਹੁੰਚ ਗਿਆ ਤੇ ਫਾਈਨਲ ਰਾਊਂਡ ਲਈ ਕੁਆਲੀਫਾਈ ਕਰ ਗਿਆ।
ਇਕ ਹੋਰ ਭਾਰਤੀ ਜਵੇਲੀਅਨ ਥ੍ਰੋਅਰ ਨੀਰਜ ਚੋਪੜਾ ਕੁਆਲੀਫੀਕੇਸ਼ਨ ਰਾਊਂਡ ਤੋਂ ਹੀ ਬਾਹਰ ਹੋ ਗਿਆ।