ਏਸ਼ੀਆਈ ਸ਼ਾਟਗਨ ਚੈਂਪੀਅਨਸ਼ਿਪ: ਮਹੇਸ਼ਵਰੀ ਚੌਹਾਨ ਨੇ ਜਿੱਤਿਆ ਕਾਂਸੀ ਦਾ ਤਗਮਾ

ਭਾਰਤੀ ਨਿਸ਼ਾਨੇਬਾਜ਼ ਮਹੇਸ਼ਵਰੀ ਚੌਹਾਨ ਨੇ 7ਵੀਂ ਏਸ਼ੀਆਈ ਸ਼ਾਟਗਨ ਚੈਂਪੀਅਨਸ਼ਿਪ ‘ਚ ਕਾਂਸੀ ਤਗਮਾ ਪ੍ਰਾਪਤ ਕੀਤਾ ਹੈ ।  ਕਜ਼ਾਖਿਸਤਾਨ ਵਿਖੇ ਹੋਈ ਇਸ ਚੈਂਪੀਅਨਸ਼ਿਪ ਦੇ 5ਵੇਂ ਦਿਨ ਮਹੇਸ਼ਵਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।
 ਇਸ ਦੇ ਨਾਲ ਹੀ ਟੀਮ ਇਵੈਂਟ ਮੁਕਾਬਲੇ ‘ਚ ਮਹੇਸ਼ਵਰੀ ਨੇ ਰਸ਼ਮੀ ਰਾਠੌਰ ਅਤੇ ਸਾਨੀਆ ਸ਼ੇਖ਼ ਦੀ ਅਗਵਾਈ ਕਰਦੇ ਹੋਏ ਚਾਂਦੀ ਤਗਮਾ ਪ੍ਰਾਪਤ ਕੀਤਾ।  ਤਿੰਨਾਂ ਦੇ ਕੁੱਲ ਮਿਲਾ 190 ਅੰਕ ਬਣੇ, ਜੋ ਕਿ ਸੋਨ ਤਗਮਾ ਜੇਤੂ ਚੀਨ (195) ਤੋਂ 5 ਅੰਕ ਘੱਟ ਰਹੇ ।  ਜਦ ਕਿ ਮੇਜ਼ਬਾਨ ਟੀਮ ਕੁੱਲ ਅੰਕ 185 ਅੰਕਾਂ ਨਾਲ ਕਾਂਸੀ ਤਗਮਾ ਪ੍ਰਾਪਤ ਕਰ ਪਾਈ ।  ਮੁਕਾਬਲੇ ‘ਚ ਹਿੱਸਾ ਲੈਣ ਵਾਲੇ 22 ਨਿਸ਼ਾਨੇਬਾਜ਼ਾਂ ‘ਚ ਮਹੇਸ਼ਵਰੀ ਨੇ 75 ‘ਚੋਂ 68 ਨਿਸ਼ਾਨੇ ਲਗਾਏ ।
ਹੁਣ ਭਾਰਤ ਨੇ ਦੋ ਸੋਨੇ, ਇਕ ਚਾਂਦੀ ਅਤੇ ਤਿੰਨ ਕਾਂਸੇ ਦੇ ਤਮਗੇ ਜਿੱਤੇ ਹਨ।