ਕਾਠਮੰਡੂ ‘ਚ ਬੀਮਸਟੇਕ ਦੀ 15ਵੀਂ ਮੰਤਰੀ ਮੰਡਲ ਦੀ ਬੈਠਕ ਹੋਈ ਸੰਪਨ

ਬੰਗਲਾਦੇਸ਼ ਦੀ ਖਾੜੀ ਦੇ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਦੇ ਖਾਕਿਆਂ ਦਰਮਿਆਨ ਖੇਤਰੀ ਸਹਿਯੋਗ ਵਧਾਉਣ ਲਈ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਕਾਰਤਾ (ਬਿਮਸਟੇਕ) ਦੇ ਵਿਦੇਸ਼ੀ ਮੰਤਰੀਆਂ ਦੀ ਬੰਗਾਲ ਦੀ ਬਠਤੀ ਦੀ 15 ਵੀਂ ਬੈਠਕ ਆਯੋਜਿਤ ਕੀਤੀ ਗਈ ਸੀ।   ਇਹ ਦੇਸ਼ ਬੰਗਲਾਦੇਸ਼, ਭੂਟਾਨ, ਭਾਰਤ, ਨੇਪਾਲ, ਸ੍ਰੀਲੰਕਾ, ਮਿਆਂਮਾਰ ਅਤੇ ਥਾਈਲੈਂਡ ਹਨ।   ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੋ ਦਿਨ ਦੀ ਮੀਟਿੰਗ ਵਿਚ ਹਿੱਸਾ ਲਿਆ।
ਸ਼ੇਰ ਬਹਾਦੁਰ ਦੇਊਬਾ ਵੱਲੋਂ ਸਰਕਾਰ ਦੀ ਵਾਗਡੋਰ ਆਪਣੇ ਹੱਥ ‘ਚ ਲੈਣ ਤੋਂ ਬਾਅਦ ਇਹ ਭਾਰਤ ਵੱਲੋਂ ਪਹਿਲੀ ਹਿਮਾਲਿਅਨ ਦੇਸ਼ ਦੀ ਉੱਚ ਪੱਧਰੀ ਫੇਰੀ ਹੈ। ਬੈਠਕ ਦੇ ਉਦਘਾਟਨ ਮੌਕੇ ਨੇਪਾਲ ਦੇ ਪ੍ਰਧਾਨ ਮੰਤਰੀ ਸ੍ਰੀ ਦੇਊਬਾ ਨੇ ਬੀਮਸਟੇਕ ਦੇਸ਼ਾਂ ਨੂੰ ਖੇਤਰ ‘ਚ ਆਉਣ ਵਾਲੀਆਂ ਚੁਣੋਤੀਆਂ ਦਾ ਮਿਲ ਕੇ ਸਾਹਮਣਾ ਕਰਨ ਅਤੇ ਮਜ਼ਬੂਤ ਸਾਂਝੇਦਾਰੀ ਨੂੰ ਹੁਲਾਰਾ ਦੇਣ ਲਈ ਸਹਿਯੋਗ ਕਰਨ ਦੀ ਮੰਗ ਕੀਤੀ। ਉਨਾਂ ਨੇ ਮੈਂਬਰਾਂ ਨੂੰ ਯਾਦ ਦਵਾਇਆ ਕਿ ਦੁਨੀਆ ਦੇ ਦੂਜੇ ਦੇਸ਼ਾਂ ਦੀ ਤਰਾਂ ਬੀਮਸਟੇਕ ਮੈਂਬਰ ਮੁਲਕ ਵੀ ਕੌਮਾਂਤਰੀ ਅਪਰਾਧ, ਅੱਤਵਾਦ ਅਤੇ ਨਸ਼ਾ ਤੱਸਕਰੀ ਦਾ ਸਾਹਮਣਾ ਕਰ ਰਹੇ ਹਨ। ਉਨਾਂ ਨੇ ਅਜਿਹੇ ਖਤਰਿਆਂ ਲਈ ਆਪਸੀ ਸਹਿਯੋਗ ਨਾਲ ਸਾਂਝੇ ਯਤਨ ਕਰਨ ਦੀ ਅਪੀਲ ਕੀਤੀ।
ਇਸ ਬੈਠਕ ‘ਚ ਵਪਾਰ , ਨਿਵੇਸ਼, ਊਰਜਾ, ਸੈਰ-ਸਪਾਟਾ, ਖੇਤੀਬਾੜੀ, ਗਰੀਬੀ-ਨਿਵਾਰਨ, ਅੱਤਵਾਦੀ ਵਿਰੋਧੀ, ਵਾਤਾਵਰਨ ਅਤੇ ਜਲਵਾਯੂ ਤਬਦੀਲੀ ਸਮੇਤ 14 ਵੱਖ-ਵੱਖ ਖੇਤਰਾਂ ‘ਤੇ ਚਰਚਾ ਕੀਤੀ ਗਈ। ਬੀਮਸਟੇਕ ਦੀ ਬੈਠਕ ਤੋਂ ਇਲਾਵਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਾਠਮੰਡੂ ‘ਚ ਨੇਪਾਲੀ ਆਗੂਆਂ ਨਾਲ ਦੁਵੱਲੇ ਮੁੱਦਿਆਂ ‘ਤੇ ਵਿਚਾਰ ਚਰਚਾ ਵੀ ਕੀਤੀ। ਇਸ ਮੁਲਾਕਾਤ ਦੀ ਦੋਵਾਂ ਮੁਲਕਾਂ ਲਈ ਵਿਸ਼ੇਸ ਮਹੱਤਤਾ ਹੈ। ਭਾਰਤੀ ਵਿਦੇਸ਼ ਮੰਤਰੀ ਵੱਲੋਂ ਇਹ ਯਾਤਰਾ ਉਸ ਸਮੇਂ ਕੀਤੀ ਗਈ ਹੈ ਜਦੋਂ ਨੇਪਾਲ ਸਰਕਾਰ ਸਥਾਨਕ ਚੋਣਾਂ ਦੇ ਤੀਜੇ ਪੜਾਅ ਨੂੰ ਸਫਲ ਢੰਗ ਨਾਲ ਕਰਵਾਉਣ ‘ਚ ਰੁੱਝੀ ਹੋਈ ਹੈ। ਮਧੇਸ਼ੀ ਭਾਈਚਾਰੇ ਦੀ ਮੰਗ ਹੈ ਕਿ ਸੰਵਿਧਾਨ ‘ਚ ਸੋਧ ਕਰਕੇ ਕੁੱਝ ਪ੍ਰਾਂਤ ਦੀਆਂ ਕੁੱਝ ਸੀਮਾਵਾਂ ਦੀ ਮੁੜ ਘੇਰਾਬੰਦੀ ਕੀਤੀ ਜਾਵੇ।
ਇਸ ਫੇਰੀ ਦੇ ਮਹੱਤਵ ਦਾ ਇੱਕ ਕਾਰਨ ਹੋਰ ਵੀ ਹੈ ਕਿ ਭਾਰਤ, ਚੀਨ ਅਤੇ ਭੂਟਾਨ ਵਿਚਾਲੇ ਡੋਕਲਾਮ ਖੇਤਰ ‘ਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਨੇਪਾਲ ਦੀ ਵੀ ਭਾਰਤ ਅਤੇ ਚੀਨ ਨਾਲ ਖੁੱਲੀਆਂ ਸਰਹੱਦਾਂ ਹਨ ਇਸ ਲਈ ਨੇਪਾਲ ਲਈ ਵੀ ਇਹ ਚਿੰਤਾ ਦਾ ਮਸਲਾ ਹੈ। ਕਾਠਮੰਡੂ ‘ਚ ਮੰਤਰੀਆਂ ਨੇ ਸਾਫ ਤੌਰ ‘ਤੇ ਕਿਹਾ ਕਿ ਇਸ ਮਸਲੇ ਦਾ ਸਾਂਤੀਪੂਰਨ ਢੰਗ ਨਾਲ ਹੱਲ ਕੱਢਣ ਦੀ ਜ਼ਰੂਰਤ ਹੈ।ਚੀਨ ਨੇਪਾਲ ਨਾਲ ਵਪਾਰ, ਨਿਵੇਸ਼, ਊਰਜਾ ਅਤੇ ਰੇਲ ਤੇ ਸੜਕ ਸੰਪਰਕ ‘ਚ ਵਾਧਾ ਕਰਨਾ ਚਾਹੁੰਦਾ ਹੈ।
ਕਾਠਮੰਡੂ ਫੇਰੀ ਦੌਰਾਨ ਸ੍ਰੀਮਤੀ ਸਵਰਾਜ ਨੇ ਨੇਪਾਲ ਦੀ ਰਾਸ਼ਟਰਪਤੀ ਵਿਿਦਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਬਾ ਨਾਲ ਮੁਲਾਕਾਤ ਕੀਤੀ। ਦੋਵਾਂ ਹੀ ਆਗੂਆਂ ਨਾਲ ਉਨਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ, ਊਰਜਾ, ਸੰਪਰਕ ਵਰਗੇ ਦੁਵੱਲੇ ਖੇਤਰਾਂ ‘ਚ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ।
ਉਨਾਂ ਨੇ ਨੇਪਾਲ ਪੀਐਮ ਦੀ 23 ਅਗਸਤ ਦੀ ਭਾਰਤ ਫੇਰੀ ਬਾਰੇ ਵੀ ਗੱਲਬਾਤ ਕੀਤੀ। ਪੀਐਮ ਬਣਨ ਤੋਂ ਬਾਅਦ ਸ੍ਰੀ ਦੇਊਬਾ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਸਵਰਾਜ ਨੇ ਨੇਪਾਲ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਕ੍ਰਿਸ਼ਨ ਬਹਾਦੁਰ ਮਹਾਰਾ ਨਾਲ ਵੀ ਮੁਲਾਕਾਤ ਕੀਤੀ ਅਤੇ ਭਾਰਤ ਵੱਲੋਂ ਨੇਪਾਲ ‘ਚ ਚੱਲ ਰਹੇ ਪ੍ਰੋਜੈਕਟਾਂ ਲਈ ਦਿੱਤੇ ਫੰਡਾਂ ਦੀ ਸਮੀਖਿਆ ਵੀ ਕੀਤੀ।
ਭਾਰਤ ਨੇ ਹਮੇਸ਼ਾ ਹੀ ਨੇਪਾਲ ਦੀ ਸ਼ਾਂਤੀ, ਸਥਿਰਤਾ ਅਤੇ ਸਮਾਜਿਕ-ਆਰਥਿਕ ਵਿਕਾਸ ਦੀ ਕਾਮਨਾ ਕੀਤੀ ਹੈ ਤੇ ਹਮੇਸ਼ਾ ਦੁਹਰਾਇਆ ਹੈ ਕਿ ਉਹ ਨੇਪਾਲ ਦੀ ਹਰ ਸੰਭਵ ਮਦਦ ਕਰਨ ਲਈ ਵੀ ਤਿਆਰ ਹੈ।