ਡੋਕਲਾਮ ਮਾਮਲਾ: ਸੁਸ਼ਮਾ ਸਵਰਾਜ ਨੇ ਭੂਟਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੀਤੇ ਦਿਨ ਬੀਮਸਟੇਕ ਦੀ ਬੈਠਕ ਤੋਂ ਬਾਅਦ ਕਾਠਮੰਡੂ ‘ਚ ਭੂਟਾਨ ਦੇ ਵਿਦੇਸ਼ ਮੰਤਰੀ ਦੋਰਜੀ ਨਾਲ ਡੋਕਲਾਮ ਮਾਮਲੇ ‘ਤੇ ਵਿਚਾਰ ਚਰਚਾ ਕੀਤੀ। ਦੋਵਾਂ ਆਗੂਆਂ ਵਿਚਾਲੇ ਕੀ ਗੱਲਬਾਤ ਹੋਈ ਇਸਦੀ ਸਰਕਾਰੀ ਤੌਰ ‘ਤੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।
ਇਹ ਬੈਠਕ ਭਾਰਤ, ਚੀਨ ਅਤੇ ਭੂਟਾਨ ਵਿਚਾਲੇ ਚੱਲ ਰਹੇ ਡੋਕਲਾਮ ਤਣਾਅ ਦੀ ਪਿੱਠਭੂਮੀ ‘ਚ ਹੋਈ ਹੈ।