ਭਾਰਤ ਸ੍ਰੀਲੰਕਾ ਟੈਸਟ ਮੈਚ :   ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ

ਭਾਰਤ ਸ੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਤੀਸਰੇ ਤੇ ਆਖਰੀ ਟੈਸਟ ਮੈਚ ‘ਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਇਕ ਵਿਕਟ ‘ਤੇ 200 ਤੋਂ ਵੱਧ ਦੌੜਾਂ ਬਣਾ ਲਈਆਂ ਹਨ। ਸਲਾਮੀ ਬੱਲੇਬਾਜ਼ ਸਿਖਰ ਧਵਨ ਸੈਂਕੜਾ ਬਣਾ ਕੇ ਖੇਡ ਰਿਹਾ ਹੈ। ਇਹ ਉਸ ਦਾ ਛੇਵਾਂ ਸੈਂਕੜਾ ਹੈ।
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਸ੍ਰੀਲੰਕਾ ਖਿਲਾਫ ਤਿੰਨ ਟੈਸਟ ਮੈਚਾਂ ਦੀ ਲੜੀ ‘ਚ ਪਹਿਲੇ ਦੋਵੇਂ ਮੈਚਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ ।
ਭਾਰਤੀ ਟੀਮ ਤੀਜਾ ਮੈਚ ਵੀ ਜਿੱਤ ਕੇ ਕਲੀਨ ਸਵੀਪ ਨਾਲ ਲੜੀ ਜਿੱਤ ਕੇ ਇਤਿਹਾਸ ਰਚਣ ਦੀ ਤਿਆਰੀ ‘ਚ ਹੈ। ਕਪਤਾਨ ਕੋਹਲੀ ਦਾ ਕਹਿਣਾ ਹੈ ਕਿ ਉਨਾਂ ਦੀ ਟੀਮ ਪੂਰੀ ਜਾਨ ਲਗਾ ਕੇ ਇਸ ਮੈਚ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗੀ।