ਰੇਲਵੇ ਅੱਜ ਕਰੇਗਾ ਕਈ ਨਵੀਆਂ ਰੇਲ ਸੇਵਾਵਾਂ ਦੀ ਸ਼ੁਰੂਆਤ

ਰੇਲਵੇ ਇਸ ਹਫ਼ਤੇ ਦੇ ਦੌਰਾਨ ਵੱਖ ਵੱਖ ਰੂਟਾਂ ‘ਤੇ ਕਈ ਨਵੀਆਂ ਰੇਲ ਸੇਵਾਵਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਉੱਤਰ ਪ੍ਰਦੇਸ਼, ਉੜੀਸਾ, ਬਿਹਾਰ, ਪੰਜਾਬ, ਦਿੱਲੀ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਗੁਜਰਾਤ ਅਤੇ ਜੰਮੂ-ਕਸ਼ਮੀਰ ਦੇ ਹਜ਼ਾਰਾਂ ਹੀ ਯਾਤਰੀਆਂ ਨੂੰ ਇਸਦਾ ਲਾਭ ਪਹੁੰਚੇਗਾ।
ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਅੱਜ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਇੰਨਾਂ ਸੇਵਾਵਾਂ ਦੀ ਸ਼ੁਰੂਆਤ ਕਰਨਗੇ ਅਤੇ ਐਤਵਾਰ ਨੂੰ ਮੁਬੰਈ ਤੋਂ ਇੰਨਾਂ ਸੇਵਾਵਾਂ ਦਾ ਆਰੰਭ ਕੀਤਾ ਜਾਵੇਗਾ।