ਸ਼ੇਅਰ ਬਾਜ਼ਾਰ ‘ਚ ਲਗਾਤਾਰ ਗਿਰਾਵਟ ਦਾ ਰੁਝਾਨ ਜਾਰੀ

ਦੇਸ਼ ਦੇ ਸ਼ੇਅਰ ਬਾਜ਼ਾਰਾਂ ‘ਚ ਲਗਾਤਾਰ ਪੰਜਵੇਂ ਦਿਨ ਵੀ ਭਾਰੀ ਗਿਰਾਵਟ ਦਾ ਰੁਖ਼ ਜਾਰੀ ਰਿਹਾ ਅਤੇ ਸੈਂਸੈਕਸ 317.74 ਅੰਕਾਂ ਦੇ ਨੁਕਸਾਨ ਨਾਲ 31,212.59 ਅਤੇ ਨਿਫ਼ਟੀ ਵੀ 109.45 ਅੰਕਾਂ ਦੀ ਗਿਰਾਵਟ 9,710.80 ਦੇ ਪੱਧਰ ‘ਤੇ ਬੰਦ ਹੋਇਆ ।  ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ‘ਤੇ ਅਧਾਰਿਤ ਸੰਵੇਦੀ ਸੂਚਕ ਅੰਕ ਸੈਂਸੈਕਸ ਸਵੇਰੇ 175.41 ਅੰਕਾਂ ਦੀ ਗਿਰਾਵਟ ਨਾਲ 31,355.92 ‘ਤੇ ਖੁੱਲ੍ਹਾ ਅਤੇ 317.74 ਅੰਕਾਂ ਜਾਂ 1.01 ਫ਼ੀਸਦੀ ਗਿਰਾਵਟ ਨਾਲ 31,212.59 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਦਿਨ ਭਰ ਦੇ ਕਾਰੋਬਾਰ ਦੌਰਾਨ ਸੈਂਸੈਕਸ ਨੇ 31,379.20 ਦੇ ਉੱਪਰਲੇ ਅਤੇ 31,128.02 ਅੰਕਾਂ ਦੇ ਹੇਠਲੇ ਪੱਧਰ ਨੂੰ ਛੂਹਿਆ ।  ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ‘ਤੇ ਅਧਾਰਿਤ ਸੰਵੇਦੀ ਸੂਚਕ ਅੰਕ ਨਿਫ਼ਟੀ 35.2 ਅੰਕਾਂ ਦੀ ਗਿਰਾਵਟ ਨਾਲ 9,872.85 ‘ਤੇ ਖੁੱਲ੍ਹਾ ਅਤੇ 87.80 ਅੰਕਾਂ ਜਾਂ 0.89 ਫ਼ੀਸਦੀ ਗਿਰਾਵਟ ਨਾਲ 9,820.25 ਦੇ ਪੱਧਰ ‘ਤੇ ਬੰਦ ਹੋਇਆ।  ਦਿਨ ਭਰ ਦੇ ਕਾਰੋਬਾਰ ਦੌਰਾਨ ਨਿਫ਼ਟੀ ਨੇ 9,892.65 ਦੇ ਉੱਚ ਅਤੇ 9,7763.20 ਅੰਕਾਂ ਦੇ ਹੇਠਲੇ ਪੱਧਰ ਨੂੰ ਛੂਹਿਆ।
ਮਾਰਕੀਟਾਂ ਨੂੰ ਵੀ ਨੁਕਸਾਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਆਰਥਿਕ ਸਰਵੇ ਨੇ ਭਵਿੱਖਬਾਣੀ ਕੀਤੀ ਹੈ ਕਿ ਖੇਤੀਬਾੜੀ ਦੇ ਕਰਜ਼ੇ ਮੁਆਫ ਕਰਨ ਅਤੇ ਜੀਐਸਟੀ ਲਾਗੂ ਕਰਨ ਤੋਂ ਪ੍ਰਣਾਲੀ ਦੀ ਚੁਣੌਤੀ ਦੇ ਕਾਰਨ 6.75-7.5 ਪ੍ਰਤੀਸ਼ਤ ਦੀ ਵਿਕਾਸ ਦਰ ਬਹੁਤ ਮੁਸ਼ਕਲ ਹੋਵੇਗੀ।