ਅਫ਼ਗਾਨਿਸਤਾਨ ‘ਚ ਅੱਤਵਾਦੀ ਹਮਲੇ ਦੌਰਾਨ 13 ਲੋਕਾਂ ਦੀ ਮੌਤ, 3 ਜ਼ਖਮੀ

 ਅਫਗਾਨਿਸਤਾਨ ਦੇ ਫਾਰਯਾਬ ਸੂਬੇ ‘ਚ ਅੱਤਵਾਦੀਆਂ ਵੱਲੋਂ ਇਕ ਰਿਹਾਇਸ਼ੀ ਇਲਾਕੇ ‘ਤੇ ਸੁੱਟੇ ਗਏ ਮੋਰਟਾਰਾਂ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ । ਅਧਿਕਾਰੀਆਂ ਦੇ ਹਵਾਲੇ ਨਾਲ ਖਬਰ ਏਜੰਸੀ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਅੱਤਵਾਦੀਆਂ ਵੱਲੋਂ ਸ਼ੁੱਕਰਵਾਰ ਰਾਤ ਨੂੰ ਸੁੱਟੇ ਗਏ 2 ਮੋਰਟਾਰ ਦੌਲਤਾਬਾਦ ਜ਼ਿਲ੍ਹੇ ਦੇ ਟੋਰਟ ਅਟਈ ਪਿੰਡ ਦੇ ਕਈ ਘਰਾਂ ‘ਤੇ ਡਿੱਗੇ। ਦੌਲਤਾਬਾਦ ਦੇ ਗਵਰਨਰ ਅਬਦੁਲ ਸਲਾਮ ਨਾਜਹਟ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਜਾਂਚ ਜਾਰੀ ਹੈ ਕਿ ਮੋਰਟਾਰ ਕਿਸ ਨੇ ਸੁੱਟੇ । ਫਾਰਯਾਬ ਸੂਬਾ ਪਿਛਲੇ ਇਕ ਦਹਾਕੇ ਤੋਂ ਤਾਲਿਬਾਨ ਗੁੱਟਾਂ ਦੇ ਅੱਤਵਾਦ ਤੋਂ ਪ੍ਰਭਾਵਿਤ ਹੈ | ਤਾਲਿਬਾਨ ਨੇ ਅਜੇ ਤੱਕ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ।