ਜੰਮੂ-ਕਸ਼ਮੀਰ: ਦੋ ਵੱਖ-ਵੱਖ ਘਟਨਾਵਾਂ ‘ਚ 3 ਸੈਨਿਕ ਸ਼ਹੀਦ

ਜੰਮੂ-ਕਸ਼ਮੀਰ ‘ਚ ਵਾਪਰੀਆਂ ਦੋ ਵੱਖੋ-ਵੱਖ ਘਟਨਾਵਾਂ ‘ਚ 3 ਜਵਾਨ ਸ਼ਹੀਦ ਹੋ ਗਏ। ਸ਼ੋਪੀਆ ਜ਼ਿਲੇ੍ਹ ‘ਚ ਇੱਕ ਮੁਕਾਬਲੇ ਦੌਰਾਨ 2 ਫੌਜੀ ਜਵਾਨ ਸ਼ਹੀਦ ਹੋ ਗਏ ਅਤੇ 3 ਜ਼ਖਮੀ ਹੋ ਗਏ। ਇੱਕ ਸੀਨੀਅਰ ਪੁਲਿਸ ਬੁਲਾਰੇ ਨੇ ਦੱਸਿਆ ਕਿ ਅੱਤਵਾਦ ਵਿਰੋਧੀ ਮੁਹਿੰਮ ਸ਼ੁੱਕਰਵਾਰ ਤੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਅਜੇ ਵੀ ਜਾਰੀ ਹੈ। ਇਸ ਮੁੱਠਭੇੜ ‘ਚ ਅਜੇ ਕੋਈ ਵੀ ਅੱਤਵਾਦੀ ਹਲਾਕ ਨਹੀਂ ਹੋਇਆ ਹੈ।ਖੁਫੀਆ ਰਿਪੋਰਟਾਂ ਅਨੁਸਾਰ ਖੇਤਰ ‘ਚ 5 ਦੇ ਕਰੀਬ ਅੱਤਵਾਦੀ ਲੁਕੇ ਹੋਏ ਹਨ।
ਇੱਕ ਹੋਰ ਘਟਨਾ ‘ਚ ਪੁੰਗ਼ ਸੈਕਟਰ ‘ਚ ਕੰਟਰੋਲ ਲਾਈਨ ‘ਤੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਪਾਕਿਸਤਾਨ ਵੱਲੋਂ ਕੀਤੀ ਗਈ ਗੋਲਾਬਾਰੀ ‘ਚ ਇੱਕ ਜਵਾਨ ਸ਼ਹੀਦ ਹੋ ਗਿਆ। ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਮਨੀਸ਼ ਮਹਿਤਾ ਨੇ ਕਿਹਾ ਕਿ ਪਾਕਿਸਤਾਨ ਫੌਜ ਨੇ ਕ੍ਰਿਸ਼ਨਾ ਘਾਟੀ ‘ਤੇ ਸ਼ਾਮ ਪੰਜ ਵਜੇ ਦੇ ਕਰੀਬ ਭਾਰਤੀ ਪੋਸਟ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਭਾਰਤ ਵੱਲੋਂ ਵੀ ਤੁਰੰਤ ਢੁਕਵੀਂ ਕਾਰਵਾਈ ਕੀਤੀ ਗਈ।