ਨਵੀਂ ਹੱਜ ਨੀਤੀ-2018 ਇਸ ਮਹੀਨੇ ਤੋਂ ਹੋਵੇਗੀ ਸ਼ੁਰੂ

ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਰਾਜ ਮੰਤਰੀ (ਆਜ਼ਾਦ ਚਾਰਜ) ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਨਵੀਂ ਹੱਜ ਨੀਤੀ-2018 ਦਾ ਇਸ ਮਹੀਨੇ ਉਦਘਾਟਨ ਕੀਤਾ ਜਾਵੇਗਾ।
ਮੁਬੰਈ ‘ਚ ਹੱਜ ਹਾਊਸ ‘ਚ ਹੱਜ 2017 ਅਤੇ 22ਵੇਂ ਸਲਾਨਾ ਹੱਜ ਓਰੀਅਨਟੇਸ਼ਨ ਕੈਂਪ ਦੀ ਸਮੀਖਿਆ ਮੀਟਿੰਗ ‘ਚ ਬੋਲਦਿਆਂ ਸ੍ਰੀ ਨਕਵੀ ਨੇ ਕਿਹਾ ਕਿ ਅਗਲੇ ਸਾਲ ਹੱਜ ਨਵੀਂ ਹੱਜ ਨੀਤੀ ਅਨੁਸਾਰ ਹੀ ਆਯੋਜਿਤ ਕੀਤਾ ਜਾਵੇਗਾ।
ਨਵੀਂ ਹੱਲ ਨੀਤੀ ਬਣਾਉਣ ਲਈ ਬਣਾਈ ਗਈ ਉੱਚ ਪੱਧਰੀ ਕਮੇਟੀ ਵੱਲੋਂ ਇਸ ਨੀਤੀ ਦੇ ਨਿਰਮਾਣ ਦੇ ਅੰਤਿਮ ਪੜਾਅ ‘ਤੇ ਹੈ ਅਤੇ ਉਮੀਦ ਹੈ ਕਿ ਇਸ ਮਹੀਨੇ ‘ਚ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਨਵੀਂ ਹੱਜ ਨੀਤੀ ਦਾ ਮੁੱਖ ਉਦੇਸ਼ ਹੱਜ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ। ਹੱਜ ਯਾਤਰੀਆਂ ਨੂੰ ਬਿਹਤਰੀਨ ਸਹੂਲਤਾਂ ਪ੍ਰਦਾਨ ਕਰਨਾ ਵੀ ਇਸ ਨੀਤੀ ਦਾ ਮੁੱਖ ਉਦੇਸ਼ ਹੈ। ਸਮੁੰਦਰੀ ਰਾਹ ਰਾਹੀਆਂ ਵੀ ਹੱਜ ਯਾਤਰਾ ਦਾ ਪ੍ਰਬੰਧ ਕੀਤਾ ਜਾਵੇਗਾ ਕਿਉਂਕਿ ਜਹਾਜ਼ਾਂ ਰਾਹੀਂ ਇਹ ਯਾਤਰਾ ਘੱਟ ਖਰਚੇ ‘ਤੇ ਪੈਂਦੀ ਹੈ। ਇਹ ਇੱਕ ਇਨਕਲਾਬੀ, ਗਰੀਬ ਪੱਖੀ ਤੀਰਥ ਯਾਤਰੀਆਂ ਲਈ ਮਹੱਵਪੂਰਨ ਨੀਤੀ ਹੈ।
ਦੱਸਣਯੋਗ ਹੈ ਕਿ 1995 ‘ਚ ਮੁਬੰਈ ਅਤੇ ਜੇਦਾਹ ਵਿਚਾਲੇ ਜਲ ਮਾਰਗ ਰਾਹੀਂ ਹੱਜ ਯਾਤਰਾ ਰੋਕ ਦਿੱਤੀ ਗਈ ਸੀ।