ਪਾਕਿਸਤਾਨ :ਕੋਇਟਾ ‘ਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ‘ਚ 8 ਸੈਨਿਕਾਂ ਸਮੇਤ 15 ਲੋਕਾਂ ਦੀ ਮੌਤ

ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਦੇ ਕੋਇਟਾ ਵਿਖੇ ਇੱਕ ਫੌਜੀ ਟਰੱਕ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸ਼ਕਤੀਸ਼ਾਲੀ ਬੰਬ ਧਮਾਕੇ ‘ਚ 8 ਸੈਨਿਕਾਂ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ‘ਚ 2 ਦਰਜਨ ਤੋਂ ਵੀ ਵੱਧ ਲੋਕ ਜ਼ਖਮੀ ਹੋ ਗਏ ਹਨ ਜਿੰਨਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ਼ ਨੇ ਦੱਸਿਆ ਕਿ ਇਹ ਬੰਬ ਧਮਾਕਾ ਪਿਸ਼ੀਨ ਬੱਸ ਅੱਡੇ ਨੇੜੇ ਗੱਡੀਆਂ ਦੀ ਪਾਰਕਿੰਗ ਕਰਨ ਵਾਲੀ ਥਾਂ ‘ਤੇ ਹੋਇਆ ਹੈ ਜੋ ਕਿ ਉੱਚ ਸੁਰੱਖਿਆ ਵਾਲਾ ਖੇਤਰ ਹੈ। ਇਸ ਧਮਾਕੇ ਦੀ ਜਾਂਚ ਜਾਰੀ ਹੈ।