ਪ੍ਰਧਾਨ ਮੰਤਰੀ ਗੋਰਖਪੁਰ ਦੁਖਦਾਈ ਹਾਦਸੇ ਦੀ ਸਥਿਤੀ ‘ਤੇ ਰੱਖ ਰਹੇ ਨਜ਼ਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਗੋਰਖਪੁਰ ‘ਚ ਵਾਪਰੇ ਦੁਖਦਾਈ ਹਾਦਸੇ ‘ਤੇ ਨਿਗਰਾਨੀ ਕਰ ਰਹੇ ਹਨ।  ਉਨਾਂ ਨੇ ਇੱਕ ਟਵੀਟ ਸੰਦੇਸ਼ ਜਰਿਏ ਕਿਹਾ ਕਿ ਸਿਹਤ ਵਿਭਾਗ ਮੰਤਰੀ ਅਨੂਪ੍ਰਿਆ ਪਟੇਲ ਅਤੇ ਕੇਂਦਰੀ ਸਿਹਤ ਸਕੱਤਰ ਗੋਰਖਪੁਰ ਸਥਿਤੀ  ਦਾ ਜੲਜ਼ਿਾ ਲੈ ਰਹੇ ਹਨ। ਕੇਂਦਰ ਅਤੇ ਰਾਜ ਸਰਕਾਰ ਲਗਾਤਾਰ ਅਧਿਕਾਰੀਆਂ ਨਾਲ ਸੰਪਰਕ ‘ਚ ਹਨ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬੀ ਆਰ ਡੀ ਹਸਪਤਾਲ ‘ਚ 30 ਬੱਚਿਆਂ ਦੀ ਮੌਤ ਹੋ ਗਈ ਜਿਸਦਾ ਕਾਰਨ ਆਕਸੀਜਨ ਦੀ ਸਮੇਂ ਸਿਰ ਸਪਲਾਈ ਨਾ ਹੋਣਾ ਦੱਸਿਆ ਜਾ ਰਿਹਾ ਹੈ।ਇਸ ਮਾਮਲੇ ‘ਚ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।ਇਸ ਮਾਮਲੇ ‘ਚ ਕਾਲਜ ਦੇ ਪ੍ਰਿੰਸੀਪਲ ਡਾ. ਰਜੀਵ ਮਿਸ਼ਰਾ ਨੂੰ ਲਾਪਰਵਾਹੀ ਦੇ ਦੋਸ਼ ‘ਚ ਮੁਅੱਤਲ ਕਰ ਦਿੱਤਾ ਗਿਆ ਅਤੇ ਬਾਅਦ ‘ਚ ਉਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਭਰੋਸਾ ਦਿੱਤਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।