ਮੇਕ ਇਨ ਇੰਡੀਆ ਸੈਮੀਨਾਰ-2017

ਮੇਕ ਇਨ ਇੰਡੀਆ ਪਹਿਲਕਦਮੀ ਭਾਰਤ ‘ਚ ‘ਮੇਕ’ ਦ੍ਰਿਸ਼ਟੀਕੋਣ ਨੂੰ ਹੁਲਾਰਾ ਦਿੰਦੀ ਹੈ। ਪਿਛਲੇ 1 ਸਾਲ ਤੋਂ ਭਾਰਤੀ ਫੌਜ ਲਗਾਤਾਰ ਨਿੱਜੀ ਖੇਤਰ ਦੇ ਉਦਯੋਗ ਅਤੇ ਵਿਿਦਅਕ ਅਦਾਰਿਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਕਰ ਰਹੀ ਹੈ ਤਾਂ ਜੋ ਬਚਾਅ ਪੱਖ ਦੀ ਆਧੁਨਿਕ ਤਕਨਾਲੋਜੀ, ਆਰ ਐਂਡ ਡੀ ਅਤੇ ਉਤਪਾਦਨ ਦੀ ਮੌਜੂਦਾ ਸੰਭਾਵਨਾਵਾਂ ਨੂੰ ਪਛਾਣ ਸਕੇ।
ਇਸ ਨਾਲ ਸਬੰਧਿਤ ਹੀ ਇੱਕ ਸੈਮੀਨਾਰ 16 ਅਗਸਤ 2016 ਨੂੰ ਆਯੋਜਿਤ ਕੀਤਾ ਗਿਆ ਸੀ।ਉਦੋਂ ਤੋਂ ਹੀ ਇਹ ਪ੍ਰਕ੍ਰਿਆ ਗਤੀਸ਼ੀਲ ਹੈ ਅਤੇ ਇਸਦੇ ਸਿੱਟੇ ਵੀ ਉਤਸ਼ਾਹਜਨਕ ਹਨ।
ਇਸ ਦਿਸ਼ਾ ‘ਚ ਹੀ ਦੂਜਾ ਸੈਮੀਨਾਰ ਬੀਤੇ ਦਿਨ ਨਵੀਂ ਦਿੱਲੀ ‘ਚ ਭਾਰਤੀ ਹੈਬੀਟੇਟ ਕੇਂਦਰ ‘ਚ ਕਰਵਾਇਆ ਗਿਆ। ਇਸਦਾ ਆਯੋਜਨ ਭਾਰਤੀ ਫੌਜ ਅਤੇ ਸੀਆਈਆਈ ਨੇ ਸਾਂਝੇ ਤੌਰ ‘ਤੇ ਕੀਤਾ। ਇਸ ਸੈਮੀਨਾਰ ‘ਚ ਫੌਜ ਦੇ ਸੀਨੀਅਰ ਅਫ਼ਸਰ ਅਤੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।