ਸੱਭਿਆਚਾਰ ਮੰਤਰਾਲੇ ਵੱਲੋਂ ‘ਸੰਕਲਪ ਸੇ ਸਿੱਧੀ’ ਪ੍ਰੋਗਰਾਮ ਦਾ ਕੀਤਾ ਗਿਆ ਪ੍ਰਬੰਧ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲ 2017-2022 ਤੱਕ ‘ਸੰਕਲਪ ਸੇ ਸਿੱਧੀ’ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ ਸ੍ਰੀ ਰਾਮਲੰਿਗਾ ਐਸ ਕਾਲਜ ਆਫ ਸਾਇੰਸ ਐਂਡ ਕਾਮਰਸ, ਓਨਾਪਲਿਅਮ ‘ਚ ਬੀਤੇ ਦਿਨ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਸੱਭਿਆਚਾਰ ਤੇ ਸੈਰ-ਸਪਾਟਾ ਰਾਜ ਮੰਤਰੀ ਡਾ. ਮਹੇਸ਼ ਸ਼ਰਮਾ ਇਸ ਮੌਕੇ ‘ਤੇ ਮੌਜੂਦ ਸਨ।
ਭਾਰਤ ਦੇ ਇਸ ਨਵੇਂ ਅੰਦੋਲਨ 2017-22 ਦਾ ਮੁੱਖ ਉਦੇਸ਼ ਭਾਰਤ ਨੂੰ ਗਰੀਬੀ, ਭ੍ਰਿਸ਼ਟਾਚਾਰ, ਅੱਤਵਾਦ, ਫਿਰਕੂਵਾਦ, ਜਾਤੀਵਾਦ ਅਤੇ ਗੈਰ-ਸਫਾਈ ਤੋਂ ਮੁਕਾਤ ਕਰਨਾ ਹੈ।ਇਸ ਮੌਕੇ ਬੋਲਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਭਾਰਤ ‘ਚ ਸੁਧਾਰ ਅਤੇ ਪਰਿਵਰਤਨ ਕਰਨ ਦੀ ਲੋੜ ਹੈ ਤਾਂ ਜੋ ਇੱਕ ਨਵੇਂ ਭਾਰਤ ਦਾ ਨਿਰਮਾਣ ਸਹੀ ਢੰਗ ਨਾਲ ਕੀਤਾ ਜਾ ਸਕੇ।