ਡੀ.ਆਰ.ਡੀ.ਓ. ਨੇ ਨਾਗ ਮਿਜ਼ਾਇਲ ਦਾ ਕੀਤਾ ਸਫ਼ਲ ਪ੍ਰੀਖਣ

ਭਾਰਤ ਦੀ ਸੁਤੰਤਰ ਵਿਕਸਿਤ ਤੀਜੀ ਪੀੜ੍ਹੀ ਦੀ ਐਨਟੀ ਟੈਂਕ ਗਾਇਡਡ ਮਿਜ਼ਾਇਲ , ਏ.ਟੀ.ਜੀ.ਐਮ. ਨਾਗ ਦਾ ਸਫ਼ਲ ਪ੍ਰੀਖਣ ਕੀਤਾ ਗਿਆ। ਇਹ ਪ੍ਰੀਖਣ ਰਾਜਸਥਾਨ ਦੇ ਉੱਤਰ ‘ਚ ਡੀ.ਆਰ.ਡੀ.ਓ. ਵੱਲੋਂ ਕੀਤਾ ਗਿਆ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਡੀ.ਆਰ.ਡੀ.ਓ. ਨੇ ਰਾਜਸਥਾਨ ਦੇ ਦੋ ਵੱਖ –ਵੱਖ ਨਿਸ਼ਨਿਆਂ ਵਿਰੁੱਧ ਨਾਗ ਨੂੰ ਦੋ ਵਾਰ ਸਫ਼ਲਤਾਪੂਰਵਕ ਦਾਗਿਆ ਅਤੇ ਪ੍ਰੀਖਣ ਸਫ਼ਲ ਰਿਹਾ। ਇਹ ਮਿਜ਼ਾਇਲ 7 ਕਿਮੀ. ਤੱਕ ਆਪਣਾ ਨਿਸ਼ਾਨਾ ਬਣਾ ਸਕਦੀ ਹੈ।