ਫਰਵਰੀ 2018 ਤੱਕ ਸੀਮ ਕਾਰਡ ਅਤੇ ਆਧਾਰ ਲੰਿਕ ਕਰਵਾਣੇ ਹੋਣਗੇ ਜ਼ਰੂਰੀ , ਨਹੀਂ ਤਾਂ ਨੰਬਰ ਆਯੋਗ ਕਰਾਰ ਦਿੱਤਾ ਜਾਵੇਗਾ

ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਸਿਮ ਕਾਰਡ ਅਤੇ ਆਧਾਰ  ਨੂੰ ਆਪਸ ‘ਚ ਲੰਿਕ ਕਰਨ ਸਬੰਧੀ  ਅਗਲੀ ਕਾਰਵਾਈ ਕਰਦਿਆਂ ਆਦੇਸ਼ ਦਿੱਤੇ ਗਏ ਹਨ ਜਿਹੜੇ ਨੰਬਰ ਫੲਵਰੀ 2018 ਤੱਕ ਆਧਾਰ ਨਾਲ ਲੰਿਕ ਨਹੀਂ ਹੋਣਗੇ ਉਹ ਬੰਦ ਕਰ ਦਿੱਤੇ ਜਾਣਗੇ। ਲੋਕਨੀਤੀ ਫਾਊਂਡੇਸ਼ਨ ਮਾਮਲੇ ‘ਚ ਇਸ ਸਾਲ ਫਰਵਰੀ ਮਹੀਨੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਸੀ ਕਿ ਆਧਾਰ ਅਤੇ ਮੋਬਾਇਲ ਨੰਬਰ ਨੂੰ ਲੰਿਕ ਕੀਤਾ ਜਾਵੇ ਅਤੇ ਇਸ ਆਦੇਸ਼ ਨੂੰ ਜਾਰੀ ਕਰਨ ਦੇ ਇੱਕ ਸਾਲ ਦੇ ਅੰਦਰ- ਅੰਦਰ ਪੂਰਾ ਕੀਤਾ ਜਾਵੇ। ਇਸ ਆਦੇਸ਼ ਦਾ ਮੂਲ ਮੰਤਵ ਇਹ ਹੈ ਕਿ ਅੱਤਵਾਦੀ ਸੰਗਠਨ, ਅਪਰਾਧੀ ਜਾਂ ਫਿਰ ਧੋਖਾਧੜੀ ਵਾਲੇ ਸੰਗਠਨ ਪਹਿਲਾਂ ਤੋਂ ਚੱਲ ਰਹੇ ਸੀਮ ਕਾਰਡਾਂ ਦੀ ਗਲਤ ਵਰਤੋਂ ਨਾ ਕਰ ਸਕਣ।