ਜੰਮੂ-ਕਸ਼ਮੀਰ ਪੁਲਿਸ ਲਈ ਬੁਲੇਟ ਪਰੂਫ ਵਾਹਨਾਂ ਲਈ ਫੰਡ ਮੁਹੱਇਆ ਕਰਵਾਏ ਗਏ ਹਨ: ਰਾਜਨਾਥ ਸਿੰਘ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਤੇ ਦਿਨ ਦੱਖਣੀ ਕਸ਼ਮੀਰ ਦੇ ਆਨੰਤਨਾਗ ਜ਼ਿਲੇ ‘ਚ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੇਂਦਰ ਨੇ ਜੰਮੂ-ਕਸ਼ਮੀਰ ਪੁਲਿਸ ਲਈ ਬੁਲੇਟ ਪਰੂਫ ਵਾਹਨਾਂ ਦੇ ਲਈ ਫੰਡ ਜਾਰੀ ਕਰ ਦਿੱਤੇ ਹਨ।
ਰਾਜਨਾਥ ਸਿੰਘ ਜੰਮੂ-ਕਸ਼ਮੀਰ ਦੇ ਚਾਰ ਦਿਨਾਂ ਦੇ ਦੌਰੇ ਤੇ ਹਨ ਤੇ ਅੱਜ ਉਨਾਂ ਦਾ ਤੀਜਾ ਦਿਨ ਹੈ ਰਾਜ ‘ਚ।
ਜ਼ਿਕਰਯੋਗ ਹੈ ਕਿ ਜੂਨ ਮਹੀਨੇ ‘ਚ ਅੰਨਤਨਾਗ ‘ਚ ਇਕ ਐਸ.ਐਚ.ਓ. ਸਮੇਤ 6 ਪੁਲਿਸ ਮੁਲਾਜ਼ਮਾਂ ਦਾ ਕਤਲ ਕੀਤਾ ਗਿਆ ਸੀ ਤੇ ਇਸ ਘਟਨਾ ਤੋਂ ਬਾਅਦ ਹੀ ਬੁਲੇਟ ਪਰੂਫ ਵਾਹਨਾਂ ਦੀ ਮੰਗ ਕੀਤੀ ਗਈ ਸੀ ਤਾਂ ਜੋ ਅੱਤਵਾਦੀਆਂ ਦੇ ਬੁਰੇ ਮਨਸੂਬਿਆਂ ਤੋਂ ਪੁਲਿਸ ਜਵਾਨ ਬੱਚ ਸਕਣ।