ਪੱਛਮੀ ਬੰਗਾਲ:ਕੋਲਕਾਤਾ ‘ਚ ਨੇਵਲ ਬੇਸ ‘ਤੇ ਨੇਤਾ ਜੀ ਦੀ ਮੂਰਤੀ ਦੀ ਹੋਈ ਘੁੰਡ ਚੁਕਾਈ

ਕੋਲਕਾਤਾ ਵਿਖੇ ਜਲ ਸੈਨਾ ਬੇਸ ਆਈ.ਐਨ.ਐਸ ਸੁਬਾਸ਼ ‘ਤੇ ਭਾਰਤੀ ਆਜ਼ਾਦੀ ਦੇ ਮਹਾਨ ਆਗੂ ਸੁਬਾਸ਼ ਚੰਦਰ ਬੋਸ ਦੀ 8 ਫੁੱਟ ਲੰਬੀ ਕਾਂਸੇ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਨੇਤਾ ਜੀ ਦੇ ਭਤੀਜੇ ਦੀ ਪਤਨੀ ਕ੍ਰਿਸ਼ਨਾ ਬੋਸ ਨੇ ਕੀਤਾ ਅਤੇ ਪੂਰਬੀ ਨੇਵਲ ਕਮਾਂਡ ਚੀਫ, ਵਾਈਸ ਅਡਮਿਰਲ ਐਚ.ਸੀ.ਐਸ. ਬਿਸ਼ਟ ਨੇ ਰਿਬਨ ਕੱਟ ਕਰਨ ਦੀ ਰਸਮ ਨਿਭਾਈ।
ਇਸ ਮੌਕੇ ਹੋਰ ਕਈ ਉੱਚ ਅਧਿਕਾਰੀ ਮੌਜੂਦ ਸਨ।ਇਸ ਮੌਕੇ ਦੇਸ਼ ਭਗਤੀ ਦੇ ਗੀਤ ਮਾਹੌਲ ਨੂੰ ਹੋਰ ਸੁਹਾਵਣਾ ਬਣਾ ਰਹੇ ਸਨ।