ਬੱਚੇ ਸਕੂਲ ਜਾਣ ਲਈ 3 ਕਿਮੀ. ਚੱਲਣ ਇਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਕੂਲ ਜਾਣ ਲਈ ਬੱਚਿਆਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ 3 ਜਾਂ ਫਿਰ ਇਸ ਤੋਂ ਵੱਧ ਪੈਦਲ ਤੁਰ ਕੇ ਜਾਣ।
ਇਸ ਗੱਲ ਮਾਣਯੋਗ ਅਦਾਲਤ ਨੇ ਕੇਰਲਾ ਦੇ ਸਕੂਲ ਦੇ ਇੱਕ ਮਾਮਲੇ ‘ਚ ਕਹੀ। ਸੁਪਰੀਮ ਕੋਰਟ ਨੇ ਕਿਹਾ ਕਿ 14 ਸਾਲ ਤੱਕ ਸਿੱਖਿਆ ਦਾ ਅਧਿਕਾਰ ਸੰਵਿਧਾਨ ਦੇ ਤਹਿਤ ਹੁਣ ਬੁਨਿਆਦੀ ਹੱਕ ਹੈ।ਇਸ ਲਈ ਇਹ ਜ਼ਰੂਰੀ ਹੈ ਕਿ 10-14 ਸਾਲ ਵਰਗ ਦੇ ਬੱਚਿਆ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਜਿਆਦਾ ਦੂਰੀ ਤੱਕ ਪੈਦਲ ਨਾ ਜਾਣਾ ਪਵੇ ਅਤੇ ਨਾਲ ਹੀ ਅਰਥਪੂਰਣ ਤੇ ਉੱਚ ਮਿਆਰੀ ਸਿੱਖਿਆ ਦਾ ਵੀ ਪ੍ਰਬੰਧ ਕਰਨਾ ਜ਼ਰੂਰੀ ਹੈ।