ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਦੀ ਭਾਰਤ ਫੇਰੀ ਨੇ ਦੋਵਾਂ ਮੁਲਕਾਂ ਵਿਚਾਲੇ ਇਤਿਹਾਸਿਕ ਸਬੰਧਾਂ ਨੂੰ ਕੀਤਾ ਮਜ਼ਬੂਤ

ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਤੇ ਵਿਕਾਸ ਮੰਤਰੀ ਤਿਲਕ ਮਾਰਾਪਨਾ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਿਦੇਸ਼ ਯਾਤਰਾਂ ਤਹਿਤ ਭਾਰਤ ਦਾ ਪਹਿਲਾ ਦੌਰਾ ਕੀਤਾ। ਸ੍ਰੀਲੰਕਾ ‘ਚ ਰੁਝਾਨ ਹੈ ਕਿ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਮਮਤਰੀ ਆਪਣੀ ਪਹਿਲੀ ਵਿਦੇਸ਼ ਯਾਤਰਾ ਭਾਰਤ ਦੀ ਹੀ ਕਰਦਾ ਹੈ। ਇਸ ਪਰੰਪਰਾ ਨੂੰ ਜਾਰੀ ਰੱਖਦਿਆਂ ਸ੍ਰੀਲੰਕਾ ਨੇ ਇੱਕ ਵਾਰ ਫਿਰ ਆਪਣੇ ਗੁਆਂਢੀ ਰਾਜ ਭਾਰਤ ਦੀ ਮਹੱਤਤਾ ਨੂੰ ਪ੍ਰਗਟ ਕੀਤਾ ਹੈ। ਵਿਦੇਸ਼ ਮੰਤਰੀ  ਮਾਰਾਪਨਾ ਦੇ ਨਾਲ ਇਸ ਫੇਰੀ ਦੌਰਾਨ ਵਿਦੇਸ਼ ਸਕੱਤਰ ਪ੍ਰਸ਼ਾਦ ਕਰਿਆਵਸਮ ਨੇ ਵੀ ਭਾਰਤ ਦਾ ਦੌਰਾ ਕੀਤਾ। ਇਸ ਵਫ਼ਦ ‘ਚ ਦੱਖਣੀ ਏਸ਼ੀਆ  ਅਤੇ ਸ੍ਰੀਲੰਕਾ ਵਿਦੇਸ਼ ਮੰਤਰਾਲੇ ਦੇ ਸਾਰਕ ਵਿਭਾਗ ਦੇ ਡਾਇਰੈਕਟਰ ਜਨਰਲ ਐਮ.ਏ.ਕੇ.ਗਿਰੀਗਾਮਾ ਵੀ ਸ਼ਾਮਿਲ ਸਨ।
ਇਸ ਦੌਰੇ ਦੌਰਾਨ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਮੁਲਾਕਾਤ ਕੀਤੀ ਅਤੇ ਸ੍ਰੀ ਮਾਰਾਪਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਦੱਖਣੀ ਗੁਆਂਢੀ ਦੇਸ਼ ਦੀ ਮਹੱਤਤਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਨਵੀਂ ਦਿੱਲੀ ਕੋਲੰਬੋ ਨਾਲ ਮਿਲ ਕੇ ਕੰਮ ਕਰਨ ਦਾ ਚਾਹਵਾਨ ਹੈ ਤਾਂ ਜੋ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਦੁਵੱਲੇ ਸਬੰਧਾਂ ਦੀ ਪੂਰੀ ਸੰਭਾਵਨਾ ਅਤੇ ਦੋਵਾਂ ਮੁਲਕਾਂ ਦਰਮਿਆਨ ਇਤਿਹਾਸਕ ਨਜ਼ਦੀਕੀ ਅਤੇ ਦੋਸਤਾਨਾ ਸੰਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੇ ਤਰੀਕਿਆਂ ਬਾਰੇ ਵਫ਼ਦ ਪੱਧਰ ਦੇ ਭਾਸ਼ਣਾਂ ਵਿਚ ਸ਼੍ਰੀਮਤੀ ਸਵਰਾਜ ਅਤੇ ਸ੍ਰੀ ਮਾਰਪਾਨਾ ਨੇ ਵਿਚਾਰ ਵਟਾਂਦਰਾ ਕੀਤਾ। ਦੋਵਾਂ ਮੰਤਰੀਆਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕੋਲੰਬੋ ਵਿਚ ‘ਹਿੰਦ ਮਹਾਸਾਗਰ ਸੰਮੇਲਨ’ ਦੇ ਮੌਕੇ ‘ਤੇ ਮੁਲਾਕਾਤ ਕੀਤੀ ਸੀ। ਮੀਟਿੰਗਾਂ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਭਾਰਤ ਦੇ ਬੈਕਡ ਪ੍ਰਾਜੈਕਟਾਂ ਦੇ ਲਾਗੂ ਕਰਨ ਵਿਚ ਦੇਰੀ ਲਈ ਭਾਰਤ ਦੀਆਂ ਚਿੰਤਾਵਾਂ ਦਾ ਜ਼ਿਕਰ ਕੀਤਾ। ਉਸਨੇ ਦੁਵੱਲੇ ਪ੍ਰਾਜੈਕਟਾਂ ਦੇ ਛੇਤੀ ਲਾਗੂ ਕਰਨ ਲਈ ਕਿਹਾ। ਭਾਰਤ ਅਤੇ ਸ਼੍ਰੀਲੰਕਾ ਵਿਚਲੀਆਂ ਦੋਵੇਂ ਸਰਕਾਰਾਂ ਆਰਥਿਕ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ।
ਭਾਰਤ ਵੱਲੋਂ ਪ੍ਰਸਤਾਵਿਤ ਕਈ ਪ੍ਰੋਜੈਕਟਾਂ ਨੂੰ ਕੋਲੰਬੋ ਦੀ ਪ੍ਰਵਾਨਗੀ ਦਾ ਇੰਤਜ਼ਾਰ ਹੈ। ਹਾਲ ‘ਚ ਹੀ ਭਾਰਤ ਨੇ ‘ਮੈਤਲੇ’ ਕੌਮਾਂਤਰੀ ਹਵਾਈ ਅੱਡੇ ਨੂੰ ਚਲਾਉਣ ਦੀ ਇੱਛਾ ਪ੍ਰਗਟ ਕੀਤੀ ਸੀ ਜਦੋਂ ਸ੍ਰੀਲੰਕਾ ਨੇ ਫੈਸਲਾ ਕੀਤਾ ਸੀ ਕਿ ਇਸ ਨੂੰ ਪਬਲਿਕ-ਨਿੱਜੀ ਸਾਂਝੇਦਾਰੀ ਨਾਲ ਚਲਾਇਆ ਜਾਵੇਗਾ। ਭਾਰਤ ਨੇ 40 ਸਾਲ ਦੇ ਕਾਰਜਕਾਲ ਲਈ ਸੁਰੂ ‘ਚ 293 ਮਿਲੀਅਨ ਅਮਰੀਕੀ ਡਾਲਰ ਦੀ ਪੇਸ਼ਕਸ਼ ਕਰਰਦਿਆਂ ਸਾਂਜੇ ਉਦਮ ‘ਚ 70ਫੀਸਦੀ ਹਿੱਸੇਦਾਰੀ ਦੀ ਪੇਸ਼ਕਸ਼ ਕੀਤੀ ਹੈ। ਪਰ ਸ੍ਰੀਲੰਕਾ ਨੇ 60.40 ਹਿੱਸੇਦਾਰੀ ਨੂੰ ਪ੍ਰਵਾਨਗੀ ਦੇਣ ਦੀ ਗੱਲਬਾਤ ਕਰ ਰਿਹਾ ਹੈ।ਇਹ ਵੀ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਇਹ ਹਵਾਈ ਅੱਡਾ ਫੌਜੀ ਉਦੇਸ਼ਾਂ ਲਈ ਇਸਤੇਮਾਲ ਨਹੀਂ ਕੀਤਾ ਜਾਵੇਗਾ। ਇਸਦਾ ਕੰਟਰੋਲ ਰੂਮ ਵੀ ਸ੍ਰੀਲੰਕਾ ਵੱਲੋਂ ਨਿਯੰਤਰਿਤ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਸਤਾਵਿਤ ਸਮਝੌਤਾ ਦਸਬੰਰ 2017 ਤੱਕ ਆਪਣੇ ਅੰਤਿਮ ਰੂਪ ‘ਚ ਪਹੁੰਚ ਜਾਵੇਗਾ।
ਆਮ ਤੌਰ ‘ਤੇ ਭਾਰਤ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹ ਸ੍ਰੀਲੰਕਾ ‘ਚ ਆਰਥਿਕ ਪ੍ਰੋਜੈਕਟਾਂ ‘ਚ ਰੁਝਾਂਨ ਨਹੀਂ ਵਖਾਉਂਦਾ ਹੈ। ਪਰ ਇਸ ਪਿੱਛੇ ਕਈ ਕਾਰਨ ਹਨ। ਸ੍ਰੀਲੰਕਾ ਵੱਲੋਂ ਹੀ ਕਈ ਵਾਰ ਪ੍ਰੋਜੈਕਟਾਂ ਨੂੰ ਲਾਗੂ ਕਰਨ ‘ਚ ਦੇਰੀ ਕੀਤੀ ਜਾਂਦੀ ਹੈ। ਪਰ ਹੁਣ ਇੱਕ ਵਾਰ ਫਿਰ ਭਾਰਤ ਸ੍ਰੀਲੰਕਾ ‘ਚ ਆਰਥਿਕ ਪ੍ਰੋਜੈਕਟਾਂ ‘ਚ ਦਿਲਚਸਪੀ ਵਿਖਾਈ ਹੈ।
2015 ‘ਚ ਕੌਮੀ ਏਕਤਾ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਦੋਸਤੀ ਭਰਪੂਰ ਸਬੰਧਾਂ ‘ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਦੁਵੱਲੇ ਚਿੰਤਾਵਾਂ ਵਾਲੇ ਮੁੱਦਿਆਂ ਨੂੰ ਆਪਸੀ ਦੁਵੱਲੀ ਗੱਲਬਾਤ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਦੋਸਤਾਨਾਂ ਮਾਹੌਲ ਉਤਪੰਨ ਹੋ ਰਿਹਾ ਹੈ। ਸ੍ਰੀਲੰਕਾ ਵਿਦੇਸ਼ ਮੰਤਰੀ ਦੀ ਇਹ ਭਾਰਤ ਫੇਰੀ ਨੇ ਦੋਵਾਂ ਸਰਕਾਰਾਂ ਦਰਮਿਆਨ ਇੱਕ ਸਾਂਝੇ ਯਤਨਾਂ ਨੂੰ ਉਜਾਗਰ ਕੀਤਾ ਹੈ ਜਿਸ ਨਾਲ ਕਿ ਦੁਵੱਲੇ ਮੁੱਦਿਆਂ ‘ਤੇ ਵਿਚਾਰ ਚਰਚਾਵਾਂ ਅਤੇ  ਆਪਸੀ ਸਬੰਧਾਂ ‘ਚ ਮਜ਼ਬੂਤੀ ਬਣੀ ਰਹੇਗੀ।