ਉਪ ਰਾਸ਼ਟਰਪਤੀ ਨਾਇਡੂ ਨੇ ਨਵੀਂ ਦਿੱਲੀ ‘ਚ ਕੁੰਭ ਮੇਲੇ ‘ਤੇ ਦਸਤਾਵੇਜ਼ੀ ਫਿਲਮ ਕੀਤੀ ਜਾਰੀ

ਉਪ ਰਾਸ਼ਟਰਪਤੀ ਐਮ.ਵੈਂਕਿਆ ਨਾਇਡੂ ਨੇ ਬੀਤੇ ਦਿਨ ਨਵੀਂ ਦਿੱਲੀ ‘ਚ ਕੁੰਭ ਮੇਲੇ ‘ਤੇ ਇੱਕ ਦਸਤਾਵੇਜ਼ੀ ਫਿਲਮ ਨੂੰ ਜਾਰੀ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਭਾਰਤ ਦੇ ਲੋਕਾਂ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਇਤਿਹਾਸ ਤੋਂ ਚੰਗੀ ਤਰਾਂ ਵਾਕਿਫ ਹੋਣਾ ਚਾਹੀਦਾ ਹੈ। ਕੁੰਭ ਮੇਲੇ ਨੇ ਭਾਰਤ ਨੂੰ ਦੁਨੀਆ ਦੀ ਅਧਿਆਤਮਕ ਰਾਜਧਾਨੀ ਵੱਜੋਂ ਪੇਸ਼ ਕੀਤਾ ਹੈ।ਇਹ ਭਾਰਤ ਦੀ ਰੂਹਾਨੀ ਵਿਰਾਸਤ ਦਾ ਇੱਕ ਸਰੋਤ ਹੈ। ਇਹ ਇੱਕ ਅਜਿਹਾ ਮੌਕਾ ਹੈ ਜਿੱਥੇ ਸਰਧਾਲੂਆਂ ਦੀ ਗਿਣਤੀ ਵਿਸ਼ਵ ਦੇ ਕਿਸੇ ਹੋਰ ਸਮਾਗਮ ‘ਚ ਨਹੀਂ ਹੁੰਦੀ ਹੈ।ਕੁੰਭ ਮੇਲੇ ‘ਤੇ ਬਣੀ ਫਿਲਮ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਇਹ ਫਿਲਮ ਕੁੰਭ ਮੇਲੇ ਦੀ ਸ਼ੁਰੂਆਤ ਅਤੇ ਸਨਾਤਨ ਧਰਮ ‘ਤੇ ਰੋਸ਼ਨੀ ਪਾਉਂਦੀ ਹੈ।