ਭਾਰਤੀ ਬੈਡਮਿੰਟਨ ਐਸੋਸੀਏਸ਼ਨ ਨੇ ਪਹਿਲਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਲਈ ਪ੍ਰਕਾਸ਼ ਪਾਦੂਕੋਨ ਦੇ ਨਾਂਅ ਦੀ ਕੀਤੀ ਚੋਣ

ਮਸ਼ਹੂਰ ਬਾਰਤੀ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਨੂੰ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਨੇ ਪਹਿਲੇ ਜੀਵਨ ਕਾਲ ਪ੍ਰਾਪਤੀ ਪੁਰਸਕਾਰ ਲਈ ਚੁਣਿਆ ਹੈ। ਕੋਚੀ ‘ਚ ਇਸ ਅਵਾਰਡ ਦਾ ਐਲਾਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਹਿਮਾਂਥ ਬਿਸਵਾ ਸ਼ਰਮਾ ਨੇ ਕਿਹਾ ਕਿ ਬੈਡਮਿੰਟਨ ਖੇਡ ‘ਚ ਉੱਚ ਪ੍ਰਾਪਤੀਆਂ ਕਰਨ ਵਾਲੇ ਪ੍ਰਕਾਸ਼ ਪਾਦੂਕੋਣ ਦੀ ਇਸ ਪੁਰਸਕਾਰ ਲਈ ਚੋਣ ਕੀਤੀ ਗਈ ਹੈ।
ਇਸ ਪੁਰਸਕਾਰ ‘ਚ 10 ਲੱਖ ਰੁਪਏ ਦਾ ਨਕਦੀ ਇਨਾਮ ਅਤੇ ਇੱਕ ਹਵਾਲਾ ਜਲਦ ਹੀ ਨਵੀਂ ਦਿੱਲੀ ‘ਚ ਦਿੱਤਾ ਜਾਵੇਗਾ।
ਸ੍ਰੀ ਪ੍ਰਕਾਸ਼ ਨੇ 1980 ‘ਚ ਆਲ ਇੰਗਲੈਂਡ ਜਿੱਤਿਆ, 1983 ‘ਚ ਵਿਸ਼ਵ ਚੈਂਪਿਅਨਸ਼ਿਪ ‘ਚ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ।  ਉਨਾਂ ਨੇ 1978 ‘ਚ ਰਾਸ਼ਟਰਮੰਡਲ ਖੇਡਾਂ ‘ਚ ਸੋਨੇ ਦਾ ਤਗਮਾ ਜਿੱਤਿਆ ਸੀ। ਉਨਾਂ ਦੀਆਂ ਪ੍ਰਾਪਤੀਆਂ ਸਦਕਾ 1972 ‘ਚ ਅਰਜੁਨ ਅਵਾਰਡ ਅਤੇ 1982 ‘ਚ ਪਦਮ ਸ੍ਰੀ ਨਾਲ ਨਵਾਜਿਆ ਗਿਆ ਸੀ।