ਭਾਰਤ ਅਤੇ ਬੇਲਾਰੂਸ ਨੇ ਵੋਕੇਸ਼ਨਲ ਸਿੱਖਿਆ ਅਤੇ ਹੁਨਰ ਵਿਕਾਸ ‘ਚ ਸਹਿਯੋਗ ਦੇ ਮੁੱਦੇ ‘ਤੇ ਕੀਤੀ ਚਰਚਾ

 ਭਾਰਤ ਅਤੇ ਬੇਲਾਰੂਸ ਨੇ ਬੀਤੇ ਦਿਨ ਵੋਕੇਸ਼ਨਲ ਸਿੱਖਿਆ ਅਤੇ ਹੁਨਰ ਵਿਕਾਸ ਦੇ ਸਹਿਯੋਗ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ।
ਬੈਲਾਰੂਸ ਦੀ ਸਿੱਖਿਆ ਮੰਤਰੀ ਕਰਪਿਨਕਾ ਇਹਾਰ ਨੇ ਨਵੀਂ ਦਿੱਲੀ ‘ਚ ਹੁਨਰ ਵਿਕਾਸ ਅਤੇ ਉਦਯੋਗਪਤੀ ਮੰਤਰੀ ਧਰਮਿਧਰ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਵੋਕੇਸ਼ਨਲ ਸਿੱਖਿਆ ‘ਚ ਆਪਣੀ ਦੇਸ਼ ਦੀ ਮੁਹਾਰਤ ਬਾਰੇ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਉਨਾਂ ਸਿਖਲਾਈ ਸੰਸਥਾਵਾਂ ਬਾਰੇ ਵੀ ਦੱਸਿਆ।
ਦੋਵਾਂ ਧਿਰਾਂ ਨੇ ਮੀਟਿੰਗ ਦੌਰਾਨ ਵੋਕੇਸ਼ਨਲ ਸਿੱਖਿਆ ਅਤੇ ਤਕਨੀਕੀ ਸਿੱਖਿਆ ਦੇ ਖੇਤਰ ‘ਚ ਸਹਿਕਾਰੀ ਪਹੁੰਚ ਨੂੰ ਜਾਰੀ ਰੱਖਣ ਅਤੇ ਆਪਣੀ ਆਪਣੀ ਮੁਹਾਰਤ ਵਾਲੇ ਖੇਤਰਾਂ ਰਾਹੀਂ ਦੂਜੇ ਨੂੰ ਫਾਈਦਾ ਦੇਣ ਦਾ ਵਾਅਦਾ ਵੀ ਕੀਤਾ।