ਭਾਰਤ ਨੇ ਅਫ਼ਗਾਨਿਸਤਾਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ

ਭਾਰਤ-ਅਫ਼ਗਾਨ ਸੰਬੰਧ ਸਿਰਫ ਪਰੰਪਰਾਗਤ ਸਬੰਧਾਂ ਅਤੇ ਇਤਿਹਾਸਿਕ ਸੰਬੰਧਾਂ ਤੱਕ ਹੀ ਸੀਮਿਤ ਨਹੀਂ ਹਨ।ਕਈ ਸਾਲਾਂ ਦੀ ਮਿਹਨਤ ਸਦਕਾ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਦੀ ਨੀਂਹ ਪੱਕੀ ਹੋਈ ਹੈ ਅਤੇ ਭਾਰਤ ਅਫਗਾਨ ਨਾਲ ਡੂੰਗੀ ਰਣਨੀਤਕ ਸਾਂਝੇਦਾਰੀ ਦਾ ਵਿਕਾਸ ਕਰ ਰਿਹਾ ਹੈ।
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਸਲਾਹੁਦੀਨ ਰਬਾਨੀ ਦੀ ਭਾਰਤ ਫੇਰੀ ਇਸ ਸਬੰਧ ‘ਚ ਮਹੱਤਵਪੂਰਨ ਸਥਾਨ ਰੱਖਦੀ ਹੈ। ਇਸ ਫੇਰੀ ਨੇ ਨਵੀਂ ਦਿੱਲੀ ਅਤੇ ਕਾਬੁਲ ਵਿਚਾਲੇ ਨਵੇਂ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਧਾਰ ਪ੍ਰਦਾਨ ਕੀਤਾ ਹੈ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹਮੇਸ਼ਾਂ ਹੀ ਅਫ਼ਗਾਨਿਸਤਾਨ ‘ਚ ਸ਼ਾਂਤੀ, ਸਥਿਰਤਾ, ਖੁਸ਼ਹਾਲੀ, ਸੁਰੱਖਿਆ ਅਤੇ ਇਕਜੁੱਟ ਰਾਸ਼ਟਰ ਦੀ ਕਾਮਨਾ ਕਰਦਾ ਹੈ ਅਤੇ ਇਸ ਸਬੰਧੀ ਸੰਭਾਵੀ ਮਦਦ ਦੇਣ ਲਈ ਵੀ ਤਿਆਰ ਹੈ।
ਅਫ਼ਗਾਨੀ ਵਿਦੇਸ਼ ਮੰਤਰੀ ਰਬਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ।
 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਭਾਰਤ ਹਮੇਸ਼ਾਂ ਹੀ ਮਨੁੱਖਤਾਵਦੀ ਅਤੇ ਵਿਕਾਸ ਸਬੰਧੀ ਸਹਾਇਤਾ ਦੇ ਨਾਲ ਅਫ਼ਗਾਨਿਸਤਾਨ ਦੀ ਪੂਰੀ ਮਦਦ ਕਰਦਾ ਰਹੇਗਾ ਤਾਂ ਜੋ ਸ਼ਾਂਤੀ, ਏਕਤਾ, ਲੋਕਤੰਤਰ ਅਤੇ ਰਾਸ਼ਟਰ ਨਿਰਮਾਣ ਨੂੰ ਹੁਲਾਰਾ ਮਿਲ ਸਕੇ।ਇਸਦੇ ਨਾਲ ਹੀ ਪੀਐਮ ਮੋਦੀ ਨੇ ਅੱਤਵਾਦ ਖ਼ਿਲਾਫ ਚੱਲ ਰਹੀ ਲੜਾਈ ‘ਚ ਵੀ ਅਫ਼ਗਾਨਿਸਤਾਨ ਦਾ ਪੂਰਾ ਸਾਥ ਦੇਣ ਦੀ ਗੱਲ ਕਹੀ।
ਸ੍ਰੀ ਰਬਾਨੀ ਦੀ ਇਸ ਯਾਤਰਾ ਦੌਰਾਨ ਹੀ ਭਾਰਤ ਅਤੇ ਅਫ਼ਗਾਨ ਵਿਚਾਲੇ ਦੂਜੀ ਰਣਨੀਤਕ ਸਾਂਝੇਦਾਰੀ ਕੌਂਸਲ ਦੀ ਬੈਠਕ ਵੀ ਹੋਈ। ਇਸ ਬੈਠਕ ਦੀ ਪ੍ਰਧਾਨਗੀ ਸ੍ਰੀ ਰਬਾਨੀ ਅਤੇ ਸ੍ਰੀਮਤੀ ਸਵਰਾਜ ਨੇ ਸਾਂਝੇ ਤੌਰ ‘ਤੇ ਕੀਤੀ। ਇਹ ਭਾਰਤ ਦੀ ਆਪਣੇ ਗੁਆਂਢੀ ਦੇਸ਼ਾਂ ਪ੍ਰਤੀ ਵਿਅਪਕ ਨੀਤੀ ਅਤੇ ਭਾਰਤ-ਅਫ਼ਗਾਨਿਸਤਾਨ ਸੰਬੰਧਾਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ।
ਇਸ ਬੈਠਕ ਦੌਰਾਨ ਆਪਸੀ ਹਿੱਤਾਂ ਦੇ ਦੁਵੱਲੇ , ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ‘ਤੇ ਚਰਚਾ ਕੀਤੀ ਗਈ।ਭਾਰਤ ਅਤੇ ਅਫ਼ਗਾਨਿਸਤਾਨ ਨੇ ਸਿਹਤ, ਆਵਾਜਾਈ, ਪੁਲਾੜ ਅਤੇ ਨਵੇਂ ਵਿਕਾਸ ਭਾਗੀਦਾਰੀ ਦੇ ਖੇਤਰਾਂ ‘ਚ ਚਾਰ ਸਮਝੌਤੇ ਸਹਿਬੱਧ ਕੀਤੇ।
ਕੁੱਝ ਦਿਨ ਪਹਿਲਾਂ ਹੀ ਅਮਰੀਕਾ ਨੇ ਅਫ਼ਗਾਨਿਸਤਾਨ ਪ੍ਰਤੀ ਆਪਣੀ ਨੀਤੀ ਦਾ ਐਲਾਨ ਕੀਤਾ ਸੀ ਅਤੇ ਭਾਰਤ ਨੂੰ ਇਸ ‘ਚ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ ਵੀ ਦਿੱਤਾ ਸੀ।ਭਾਰਤ ਨੇ ਵੀ ਟਰੰਪ ਪ੍ਰਸ਼ਾਸਨ ਦੀ ਇਸ ਨੀਤੀ ਦਾ ਸਵਾਗਤ ਕੀਤਾ। ਇਸਦੇ ਨਾਲ ਹੀ ਭਾਰਤ ਨੇ ਕਾਬੁਲ ਦੇ ਵਿਕਾਸ, ਸ਼ਾਂਤੀ ਅਤੇ ਸੁਰੱਖਿਆ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਭਾਰਤ ਅਫ਼ਗਾਨਿਸਤਾਨ ਦੇ ਵਿਕਾਸ ਲਈ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ‘ਚ 2 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰ ਚੱੁਕਿਆ ਹੈ। ਜੂਨ ਮਹੀਨੇ ਭਾਰਤ-ਅਫ਼ਗਾਨ ਵਿਚਾਲੇ ਸ਼ੁਰੂ ਹੋਇਆ ਹਵਾਈ ਫਰਾਈਟ ਗਲਿਆਰਾ ਇੱਕ ਇਤਿਹਾਸਿਕ ਸਮਝੌਤਾ ਹੈ। ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਵਪਾਰ ਦੀ ਮੌਜੂਦਾ ਸਾਲਾਨਾ ਮਾਤਰਾ 700 ਮਿਲੀਅਨ ਅਮਰੀਕੀ ਡਾਲਰ ਹੈ।ਹਵਾਈ ਸੇਵਾ ਰਾਹੀਂ ਹਰ ਹਫ਼ਤੇ 100 ਟਨ ਦੇ ਕਰੀਬ ਵਸਤਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ।
ਅਫਗਾਨ ਚਾਹੁੰਦਾ ਹੈ ਕਿ ਭਾਰਤ ਉਸਦੇ ਆਰਥਿਕ ਵਿਕਾਸ ‘ਚ ਵਧੇਰੇ ਯੋਗਦਾਨ ਪਾਵੇ। ਰਾਸ਼ਟਰਪਤੀ ਟਰੰਪ ਵੱਲੋਂ ਐਲਾਨੀ ਗਈ ਅਫਗਾਨ ਨੀਤੀ ਤੋਂ ਬਾਅਦ ਹੁਣ ਭਾਰਤ ਤੋਂ ਉਮੀਦਾਂ ਹੋਰ ਵੱਧ ਗਈਆਂ ਹਨ। ਇਸ ਤੋਂ ਇਲਾਵਾ ਸੁਰੱਖਿਆ ਅਤੇ ਸਿਆਸੀ ਮੁੱਦਿਆਂ ‘ਤੇ ਵੀ ਦੋਵੇਂ ਮੁਲਕਾਂ ਨੇ ਆਪਸੀ ਸਹਿਯੋਗ ਦੀ ਗੱਲ ‘ਤੇ ਧਿਆਨ ਦਿੱਤਾ ਹੈ।
ਸ੍ਰੀਮਤੀ ਸਵਰਾਜ ਨੇ ਕਿਹਾ ਕਿ ਇਰਾਨ ਨਾਲ ਤਿੰਨ-ਪੱਖੀ ਸਹਿਯੋਗ ਨਾਲ ਛੱਬਾਹਾਰ ਬੰਦਰਗਾਹ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ ਅਤੇ ਆਉਂਦੇ ਕੁੱਝ ਹਫ਼ਤਿਆਂ ‘ਚ ਭਾਰਤ ਅਫ਼ਗਾਨਿਸਤਾਨ ਨੂੰ ਕਣਕ ਦੀ ਸਪਲਾਈ ਕਰੇਗਾ।
ਵਪਾਰ ਅਤੇ ਨਿਵੇਸ਼ ਨੂੰ ਹੋਰ ਹੁਲਾਰਾ ਦੇਣ ਲਈ ਇਸ ਮਹੀਨੇ ਦੇ ਆਖੀਰ ‘ਚ ਨਵੀਂ ਦਿੱਲੀ ‘ਚ ਇਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹੈ ਜਿਸਦਾ ਵਿਸ਼ਾ ਹੋਵੇਗਾ- “ਠਹੲ ਫੳਸਸੳਗੲ ਟੋ ਫਰੋਸਪੲਰਟਿੇ” ਇਸ ਕਾਨਫਰੰਸ ਦਾ ਮੁੱਖ ਉਦੇਸ਼ ਦੋਵਾਂ ਮੁਲਕਾਂ ਦੇ ਉਦਮੀਆਂ ਨੂੰੰ ਇੱਕ ਮੰਚ ਪ੍ਰਦਾਨ ਕਰਨਾ ਅਤੇ ਖੇਤਰੀ ਏਕਤਾ ਦਾ ਪਸਾਰ ਕਰਨ ਲਈ ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਭਾਰਤ ਅਤੇ ਅਫਗਾਨਿਸਤਾਨ ਨੇ ‘ਨਵੀਂ ਵਿਕਾਸ ਸਾਂਝੇਦਾਰੀ’ ‘ਤੇ ਸਹਿਮਤੀ ਪ੍ਰਗਟ ਕੀਤੀ ਹੈ। ਇਸਦੇ ਤਹਿਤ 116 ਨਵੇਂ ਉੱਚ ਪੱਧਰੀ ਵਿਕਾਸ ਪ੍ਰੋਜੈਕਟਾਂ ਨੂੰ ਸਾਂਝੇ ਯਤਨਾਂ ਨਾਲ ਮੁੰਕਮਲ ਕੀਤਾ ਜਾਵੇਗਾ।
ਦੋਵਾਂ ਧਿਰਾਂ ਨੇ ਪ੍ਰੋਜੈਕਟਾਂ ਨੂੰ ਲਾਗੂ ਅਤੇ ਤੇਜ਼ ਕਰਨ ਲਈ ਸਾਂਝੇ ਵਰਕਿੰਗ ਗਰੁੱਪਾਂ ਦੀਆਂ ਨਿਯਮਤ ਮੀਟਿੰਗਾਂ ਕਰਨ ਦਾ ਵੀ ਫੈਸਲਾ ਕੀਤਾ ਹੈ। ਭਾਰਤ ਅਫਗਾਨਿਸਤਾਨ ਦੇ ਪੁਨਰ ਨਿਰਮਾਣ ਦੀ ਪ੍ਰਕ੍ਰਿਆ ‘ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਭਵਿੱਖ ‘ਚ ਵੀ ਅਫ਼ਗਾਨ ਦੇ ਵਿਕਾਸ ‘ਚ ਯਤਨਸ਼ੀਲ ਰਹੇਗਾ।