ਸ੍ਰੀਲੰਕਾ ਨੇਵੀ ਵੱਲੋਂ ਤਾਮਿਲਨਾਡੂ ਦੇ 12 ਮਛੇਰੇ ਹਿਰਾਸਤ ‘ਚ

ਤਾਮਿਲਨਾਡੂ ‘ਚ ਬੀਤੀ ਰਾਤ ਕੌਮਾਂਤਰੀ ਸਮੁੱਦਰੀ ਸਰਹੱਦ ਰੇਖਾ ਨੂੰ ਕਥਿਤ ਤੌਰ ‘ਤੇ ਪਾਰ ਕਰਨ ਵਾਲੇ ਰਾਮੇਸ਼ਵਰਮ ਦੇ 12 ਮਛੇਰਿਆਂ ਨੂੰ ਸ੍ਰੀਲੰਕਾ ਦੀ ਜਲ ਸੈਨਾ ਨੇ ਗ੍ਰਿਫਤਾਰ ਕੀਤਾ ਹੈ। ਫਿਸ਼ਰੀਜ਼ ਐਸੋਸਿਏਸ਼ਨ ਦੇ ਪ੍ਰਧਾਨ ਐਸ.ਐਮਰੀਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੰਨਾਂ ਮਛੇਰਿਆਂ ਨੂੰ ਕਥਿਤ ਤੌਰ ‘ਤੇ ਕੱਚਾਥੀਵੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੰਨਾਂ ਦੀਆਂ ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।