9/11 ਦੀ ਬਰਸੀ ‘ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਡਰਾਇਆ ਨਹੀਂ ਜਾ ਸਕਦਾ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ 9/11 ਘਟਨਾ ਦੀ ਬਰਸੀ ਦੇ ਮੌਕੇ ‘ਤੇ ਕਿਹਾ ਕਿ 16 ਸਾਲ ਪਹਿਲਾਂ ਇਸ ਹੀ ਦਿਨ ਅਮਰੀਕਾ ਨੇ ਇੱਕ ਦੁੱਖਦਾਈ ਘਟਨਾ ਨੂੰ ਮਹਿਸੂਸ ਕੀਤਾ ਸੀ ਤੇ ਅੱਜ ਵੀ ਅਮਰੀਕਾਵਾਸੀ ਉਸ ਘਟਨਾ ਨੂੰ ਯਾਦ ਕਰਕੇ ਦੁੱਖੀ ਹੁੰਦੇ ਹਨ। ਇਸ ਘਟਨਾ ‘ਚ ਲਗਭਗ 3 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ।
ਪੈਂਟਾਗਾਨ ‘ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ 11 ਸਤੰਬਰ 2001 ‘ਚ ਅਮਰੀਕਾ ‘ਚ 3 ਸਥਾਨਾਂ ‘ਤੇ ਹਮਲੇ ਹੋਏ ਸੀ ਅਤੇ ਵਲਡ ਟ੍ਰੇਡ ਦਾ ਸਭ ਤੋਂ ਭਿਆਨਕ ਹਮਲਾ ਸੀ। ਉਨਾਂ ਨੇ ਇਸ ਮੌਕੇ ਅੱਤਵਾਦੀ ਸੰਗਠਨਾਂ ਨੂੰ ਚਿਤਾਵਨੀ ਦਿੱਤੀ ਕਿ ਅਮਰੀਕਾ ਅਜਿਹੀਆਂ ਗਟਨਾਵਾਂ ਤੋਂ ਡਰਨ ਵਾਲਾ ਨਹੀਂ ਹੈ।ਉਨਾਂ ਕਿਹਾ ਕਿ ਅੰਰੀਕਾ ਇੰਨੀ ਯੋਗਤਾ ਰੱਖਦਾ ਹੈ ਕਿ ਆਪਣੇ ਆਪ ਤੇ ਆਪਣੇ ਸਾਥੀ ਦੇਸ਼ਾਂ ਨੂੰ ਅੱਤਵਾਦ ਦੀ ਬੁਰਾਈ ਦੇ ਕਹਿਰ ਤੋਂ ਬਚਾ ਸਕੇ।