ਅਗਸਤ ਮਹੀਨੇ ‘ਚ ਪ੍ਰਚੂਨ ਮੁਦਾਰ ਸਫਿਤੀ ‘ਚ ਹੋਇਆ ਵਾਧਾ

ਸਰਕਾਰ ਵੱਲੋਂ ਬੀਤੇ ਦਿਨ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਸਾਲ ਅਗਸਤ ਮਹੀਨੇ ‘ਚ ਪ੍ਰਚੂਨ ਮੁਦਰਾ ਸਫਿਤੀ ਵੱਧ ਕੇ 3.36 ਫੀਸਦੀ ਹੋ ਗਈ ਹੈ ਜੋ ਕਿ ਪਿਛਲੇ ਪੰਜ ਮਹੀਨਿਆਂ ਤੋਂ ਸਭ ਤੋਂ ਵੱਧ ਹੈ। ਉਪਭੋਗਤਾ ਕੀਮਤ ਸੂਚਕ ਅੰਕ ਅਦਾਰਿਤ ਮੁਦਰਾ ਸਫਿਤੀ ਇਸ ਸਾਲ ਜੁਲਾਈ ਮਹੀਨੇ 2.36 ਫੀਸਦੀ ਰਹੀ ਸੀ। ਅਗਸਤ ਮਹੀਨੇ ‘ਚ ਸਮੁੱਚੇ ਤੌਰ ‘ਤੇ ਖੁਰਾਕੀ ਮੁਦਰਾ ਸਫਿਤੀ ਘੱਟ ਕੇ 1.52 ਫੀਸਦੀ ਰਹੀ।