ਕਾਠਮੰਡੂ ‘ਚ ਭਾਰਤ ਦੇ ਦੂਤਾਵਾਸ ਨੇ ਕੌਂਸਲਰ ਕੈਂਪਾਂ ਦਾ ਕੀਤਾ ਆਯੋਜਨ

ਕਾਠਮੰਡੂ ‘ਚ ਭਾਰਤ ਦੇ ਦੂਤਾਵਾਸ ਨੇ 7 ਤੋਂ 10 ਸਤੰਬਰ ਤੱਕ ਭੈਰਵਾਹ, ਬੁਟਵਾਲ ਅਤੇ ਭਰਤਪੁਰ ਖੇਤਰਾਂ ‘ਚ ਕੌਂਸਲਰ ਕੈਂਪਾਂ ਦਾ ਆਯੋਜਨ ਕੀਤਾ।ਇੰਨਾਂ ਕੈਂਪਾਂ ਦੌਰਾਨ ਇੰਨਾਂ ਸ਼ਹਿਰਾਂ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਰਹਿ ਰਹੇ 600 ਤੋਂ ਵੀ ਵੱਧ ਭਾਰਤੀਆਂ ਨੂੰ ਰਜਿਸਟਰੇਸ਼ਨ ਸੇਵਾਵਾਂ ਮੁਹੱਇਆ ਕਰਵਾਈਆਂ ਗਈਆਂ।ਇਸ ਤੋਂ ਇਲਾਵਾ ਇਸ ਸਬੰਧੀ ਹੋਰ ਕੌਂਸਲਰ ਸੇਵਾਵਾਂ ਦੀ ਵੀ ਜਾਣਕਾਰੀ ਦਿੱਤੀ ਗਈ।
ਇਹ ਕੈਂਪ ਭੈਰਵਾਹ ਚੈਂਬਰ ਆਫ ਕਾਮਰਸ, ਬੁਟਵਾਲ ਚੈਂਬਰ ਆਫ ਕਾਮਰਸ ਅਤੇ ਭਰਤਪੁਰ ਮੈਡੀਕਲ ਕਾਲਜ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਸਨ।
ਇਸ ਤਰਾਂ ਦਾ ਹੀ ਅਗਲਾ ਕੈਂਪ ਪੋਖਰਾ ‘ਚ 16-17 ਸਤੰਬਰ ਨੂੰ ਲਗਾਇਆ ਜਾਵੇਗਾ।