ਡਾ.ਐਮ.ਜੀ.ਰਾਮਚੰਦਰਨ ਦੀ ਜਨਮ ਸ਼ਤਾਬਦੀ ਮੌਕੇ ਰਿਜ਼ਰਵ ਬੈਂਕ 100 ਰੁਪਏ ਦੇ ਸਿੱਕੇ ਕਾਰੇਗੀ ਜਾਰੀ

ਭਾਰਤੀ ਰਿਜ਼ਰਵ ਬੈਂਕ ਅੰਨਾ ਡੀ.ਐਮ.ਕੇ ਦੇ ਸੰਸਥਾਪਕ ਮਰਹੂਮ ਡਾ. ਐਮ.ਜੀ.ਰਾਮਚੰਦਰਨ ਦੀ ਜਨਮ ਸ਼ਤਾਬਦੀ ਮੌਕੇ 100 ਰੁਪਏ ਦੇ ਸਿੱਕੇ ਜਾਰੀ ਕਰੇਗਾ। ਵਿੱਤ ਮੰਤਰਾਲੇ ਨੇ ਬੀਤੇ ਦਿਨ ਇਸ ਸਬੰਧੀ ਨੋਟੀਫ਼ੀਕੇਸ਼ਨ ਜਾਰੀ ਕੀਤਾ। ਇਸਦੇ ਨਾਲ ਹੀ ਪੰਜ ਰੁਪਏ ਦੀ ਕੀਮਤ ਵਾਲੇ ਸਿੱਕੇ ਨੂੰ ਵੀ ਜਾਰੀ ਕੀਤਾ ਜਾਵੇਗਾ।
ਸਿੱਕੇ ‘ਤੇ ਐਮ. ਜੀ. ਰਾਮਚੰਦਰਨ ਦੀ ਤਸਵੀਰ ਹੋਵੇਗੀ ਤੇ ਇਸ ਦੇ ਹੇਠਾਂ ਉਨ੍ਹਾਂ ਦੀ ਜਨਮ ਸ਼ਤਾਬਦੀ ਲਿਖੀ ਹੋਵੇਗੀ। ਉੱਪਰੀ ਹਿੱਸੇ ‘ਚ ਇਹੀ ਚੀਜ਼ ਦੇਵਨਾਗਰੀ ਲਿੱਪੀ ‘ਚ ਲਿਖੀ ਹੋਵੇਗੀ | ਸਿੱਕੇ ਦੇ ਅਗਲੇ ਹਿੱਸੇ ‘ਤੇ ਵਿਚਾਲੇ ਅਸ਼ੋਕਾ ਪਿੱਲਰ ਦਾ ਰੂਪ ਹੋਵੇਗਾ ਤੇ ਸੱਤਯਮੇਵ ਜਯਤੇ ਛਪਿਆ ਹੋਵੇਗਾ। 100 ਰੁਪਏ ਦੇ ਸਿੱਕੇ ਦਾ ਭਾਰ 35 ਗ੍ਰਾਮ ਤੇ 5 ਰੁਪਏ ਸਿੱਕੇ ਦਾ ਭਾਰ 6 ਗ੍ਰਾਮ ਹੋਵੇਗਾ ।