ਤੂਫ਼ਾਨ ਇਰਮਾ ਵੱਲ ਪ੍ਰਭਾਵਿਤ ਖੇਤਰ ਸਿੰਟ ਮਾਰਟੀਨ ‘ਚੋਂ 110 ਭਾਰਤੀ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

ਪਿਛਲੇ ਕੁੱਝ ਦਿਨਾਂ ਤੋਂ ਆਏ ਤੂਫ਼ਾਨ ਇਰਮਾ ਕਾਰਨ ਸਿੰਟ ਮਾਰਟਿਨ ਖੇਤਰ ‘ਚੋਂ 110 ਭਾਰਤੀ ਅਤੇ ਭਾਰਤੀ ਮੂਲ਼ ਦੇ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਕੈਰੇਬੀਅਨ ਟਾਪੂ ‘ਤੇ ਲਿਆਂਦਾ ਗਿਆ ਹੈ।
ਵਿਦੇਸ਼ ਮਾਮਲਿਆਂ ਦੇ ਤਰਜ਼ਮਾਨ ਰਵੀਸ਼ ਕੁਮਾਰ ਨੇ ਟਵੀਟ ਸੰਦੇਸ਼ ਰਾਹੀਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਈ ਗਈ ਇੱਕ ਵਿਸ਼ੇਸ਼ ਫਲਾਇਟ ਨੇ 110 ਭਾਰਤੀਆਂ ਨੂੰ ਪ੍ਰਭਾਵਿਤ ਖੇਤਰ ‘ਚੋਂ ਬਾਹਰ ਕੱਢਿਆ ਹੈ।
ਸਿੰਟ ਮਾਰਟਿਨ ਜਿਸਦਾ ਕਿ ਪ੍ਰਬੰਧਨ ਫਰਾਂਸ ਅਤੇ ਨੀਦਰਲੈਂਡ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾਂਦਾ ਹੈ, ਇਹ ਖੇਤਰ ਸਿੱਧੇ ਤੌਰ ‘ਤੇ ਤੂਫ਼ਾਨ ਦਾ ਸ਼ਿਕਾਰ ਬਣਿਆ।