ਪਾਕਿਸਤਾਨ ‘ਚ ਫੌਜੀ ਅਤੇ ਆਰਥਿਕ ਮਦਦ ਦੇਣ ਲਈ ਵਾਸ਼ਿਗੰਟਨ ਲਈ ਵਿਸ਼ੇਸ਼ ਕਮੇਟੀ ਨੇ ਸਖ਼ਤ ਸ਼ਰਤਾਂ ਕੀਤੀਆਂ ਪੇਸ਼

ਅਮਰੀਕਾ ‘ਚ ਸੈਨੇਟ ਅਤੇ ਪ੍ਰਤੀਨਿਧੀਆਂ ਦੇ ਹਾਊਸ ਦੀ ਵਿਸ਼ੇਸ਼ ਕਮੇਟੀ ਨੇ ਵਾਸ਼ਿਗੰਟਨ ਲਈ ਕੁੱਝ ਸਖ਼ਤ ਸ਼ਰਤਾਂ ਦੀ ਪੇਸ਼ਕਾਰੀ ਕੀਤੀ ਹੈ ਜਿਸਦੇ ਤਹਿਤ ਉਹ ਪਾਕਿਸਤਾਨ ਨੂੰ ਆਰਥਿਕ ਅਤੇ ਫੌਜੀ ਮਦਦ ਦੇ ਸਕਦਾ ਹੈ। ਕਮੇਟੀ ਨੇ ਕਿਹਾ ਹੈ ਕਿ ਅੱਤਵਾਦ ਨਾਲ ਨਜਿੱਠਣ ਲਈ ਹੀ ਇਹ ਪਹਿਲ ਕੀਤੀ ਗਈ ਕਿਉਂਕਿ ਪਾਕਿਸਤਾਨ ਅਮਰੀਕਾ ਤੋਂ ਵਿੱਤੀ ਮਦਦ ਲੈ ਕੇ ਉਸਦਾ ਪ੍ਰਯੋਗ ਉਸਾਰੂ ਕੰਮਾਂ ‘ਚ ਨਹੀਂ ਬਲਕਿ ਅੱਤਵਾਦ ਲਈ ਕਰਦਾ ਹੈ।
2018 ਲਈ ਵਿਦੇਸ਼ ਮੰਤਰਾਲੇ ਦੇ ਸਾਲਾਨਾ ਨਿਯੁਕਤੀ ਬਿੱਲ ਨੂੰ ਪਾਸ ਕਰਦਿਆਂ ਕਮੇਟੀ ਨੇ ਕਿਹਾ ਕਿ ਇਹ ਪਾਕਿਸਤਾਨ ਦੀ ਆਪਣੇ ਖੇਤਰ ‘ਚ ਅਮਰੀਕਾ ਦੀ ਰਣਨੀਤੀ ਦੇ ਉਦੇਸ਼ ਨੂੰ ਲਾਗੂ ਕਰਨ ਪਰਤੀ ਵਚਨਬੱਧਤਾ ਨਾਲ ਸਬੰਧਿਤ ਹੈ, ਜਿਸ ‘ਚ ਅੱਤਵਾਦ ਨਾਲ ਜੁੜੇ ਮਸਲੇ ਵੀ ਸ਼ਾਮਲ ਹਨ।
ਕਮੇਟੀ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਇਹ ਯਕੀਨੀ ਬਣਾਏ ਕਿ ਉਸਦੀ ਧਰਤੀ ‘ਤੇ ਅੱਤਵਾਦ ਨੂੰ ਪਨਾਹ ਨਹੀਂ ਦਿੱਤੀ ਜਾ ਰਹੀ ਹੈ ਅਤੇ ਜਿੰਨਾਂ ਅੱਤਵਾਦੀ ਸੰਗਠਨਾਂ ‘ਤੇ ਰੋਕ ਲਗਾਈ ਗਈ ਹੈ ਉਨਾਂ ਪ੍ਰਤੀ ਇਲਾਮਾਬਾਦ ਨੇ ਸਖ਼ਤ ਨੀਤੀ ਅਪਣਾਈ ਹੈ ਕਿ ਨਹੀਂ।