ਭਾਰਤੀ ਪਾਦਰੀ ਟਾਮ ਉਜ਼ਹੂਨਾਲਿਲ ਵੈਟਿਕਨ ਪਹੁੰਚ ਗਏ ਹਨ: ਸੁਸ਼ਮਾ ਸਵਰਾਜ 

ਯਮਨ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵੱਲੋਂ ਬੰਧਕ ਬਣਾਏ ਗਏ ਭਾਰਤੀ ਪਾਦਰੀ ਟਾਮ ਉਜ਼ਹੂਨਾਲਿਲ ਨੂੰ ਬਚਾ ਲਿਆ ਗਿਆ ਹੈ ਅਤੇ ਉਹ ਬੀਤੀ ਰਾਤ ਵੈਟੀਕਨ ਪਹੁੰਚ ਗਏ ਹਨ । ਇਸ ਗੱਲ ਦੀ ਪੁਸ਼ਟੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਕ ਟਵੀਟ ਸੰਦੇਸ਼ ਰਾਹੀਂ ਕੀਤੀ।
ਕੇਰਲਾ ਵਾਸੀ ਪਾਦਰੀ ਟਾਮ ਨੂੰ ਅੱਤਵਾਦੀਆਂ ਨੇ ਪਿਛਲੇ ਸਾਲ ਮਾਰਚ ‘ਚ ਅਗਵਾ ਕੀਤਾ ਸੀ।