ਭਾਰਤ-ਬੇਲਾਰੂਸ ਸਹਿਯੋਗ ਨੂੰ ਮਿਿਲਆ ਹੁਲਾਰਾ

ਭਾਰਤ ਅਤੇ ਬੇਲਾਰੂਸ ਨੇ ਆਪਣੇ ਦੁਵੱਲੇ ਸੰਬੰਧਾਂ ਨੂੰ ਹੋਰ ਹੁਲਾਰਾ ਦੇਣ ਲਈ ਵੱਖ-ਵੱਖ ਖੇਤਰਾਂ ‘ਚ ਸਹਿਯੋਗ ਵਧਾਉਣ ਲਈ 10 ਸਮਝੋਤਿਆ ਨੂੰ ਸਹਿਬੱਧ ਕੀਤਾ।ਬੇਲਾਰੂਸ ਦੇ ਰਾਸ਼ਟਰਪਤੀ ਵੱਲੋਂ ਭਾਰਤ ਦੀ ਫੇਰੀ ਦਾ ਮੁੱਖ ਉਦੇਸ਼ ਰੱਖਿਆ ਖੇਤਰ ‘ਚ ਸਾਂਝੇ ਵਿਕਾਸ ਅਤੇ ਨਿਰਮਾਣ ਦਾ ਨਿਰਣਾ ਲੈਣਾ ਹੈ।
ਮੌਜੂਦਾ ਸਮੇਂ ‘ਚ ਨਵੀਂ ਦਿੱਲੀ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਉਤਸਾਹਿਤ ਕਰ ਰਹੀ ਹੈ ਅਤੇ ਉਸ ਨੇ ਮਹਿਸੂਸ ਕੀਤਾ ਹੈ ਕਿ ਰੱਖਿਆ ਖੇਤਰ ‘ਚ ਬੇਲਾਰੂਸ ਨਾਲ ਸਬੰਧ ਸਥਾਪਿਤ ਕਰਨਾ ਉਸ ਲਈ ਕਿੰਨਾਂ ਲਾਹੇਵੰਦ ਹੋ ਸਕਦਾ ਹੈ। ਬੇਲਾਰੂਸ ਇਸ ਖੇਤਰ ‘ਚ ਸੋਵੀਅਤ ਸੰਘ ਦੇ ਸਮੇਂ ਤੋਂ ਹੀ ਉਤਪਾਦਨ ਅਤੇ ਤਕਨਾਲੋਜੀ ਦਾ ਭੰਡਾਰ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੇਲਾਰੂਸ ਦੇ ਰਾਸ਼ਟਰਪਤੀ ਅਲਗਜੈਂਡਰ ਲੁਕਾਸ਼ੇਕੋ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਦੋਵਾਂ ਆਗੂਆਂ ਨੇ ਆਰਥਿਕ ਸਬੰਧ ਵਧਾਉਣ ‘ਤੇ ਧਿਆਨ ਦੇਣ ਦੀ ਗੱਲ ਕਹੀ ਅਤੇ ਨਾਲ ਹੀ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਸਹਿਮਤੀ ਪ੍ਰਗਟ ਕੀਤੀ।
ਪੀਐਮ ਮੋਦੀ ਨੇ ਇਸ ਗੱਲਬਾਤ ਨੂੰ ਉਸਾਰੂ ਅਤੇ ਅਗਾਂਹਵਧੂ ਦੱਸਿਆ ਅਤੇ ਕਿਹਾ ਕਿ ਦੋਵੇਂ ਹੀ ਮੁਲਕ ਸਹਿਯੋਗ ਦੇ ਇੱਕ ਨਵੇਂ ਸਫ਼ਰ ਲਈ ਤਿਆਰ ਹਨ। ਬੇਲਾਰੂਸ ਦੇ ਰਾਸ਼ਟਰਪਤੀ ਭਾਰਤ ਨੂੰ ਇੱਕ ਅਹਿਮ ਸਹਿਯੋਗੀ ਦੇਸ਼ ਮੰਨ ਰਹੇ ਹਨ।
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮਈ 2015 ‘ਚ ਬੇਲਾਰੂਸ ਦਾ ਦੌਰਾ ਕੀਤਾ ਸੀ। ਭਾਰਤ ਅਤੇ ਬੇਲਾਰੂਸ ਦੇ ਸੰਬੰਧ ਰਵਾਇਤੀ ਤੌਰ ‘ਤੇ ਬਹੁਤ ਨਿੱਘੇ ਅਤੇ ਸਦਭਾਵਨਾ ਵਾਲੇ ਹਨ। ਭਾਰਤ ਉਨਾਂ ਮੁਲਕਾਂ ‘ਚੋਂ ਇੱਕ ਸੀ ਜਿੰਨਾਂ ਨੇ ਸਭ ਤੋਂ ਪਹਿਲਾਂ 1991 ‘ਚ ਬੇਲਾਰੂਸ ਨੂੰ ਇੱਕ ਆਜ਼ਾਦ ਮੁਲਕ ਵੱਜੋਂ ਮਾਨਤਾ ਦਿੱਤੀ ਸੀ। 1992 ‘ਚ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸੰਬੰਧ ਕਾਇਮ ਹੋਏ ਅਤੇ 1998 ‘ਚ ਬੇਲਾਰੂਸ ਨੇ ਨਵੀਂ ਦਿੱਲੀ ‘ਚ ਆਪਣਾ ਸਫ਼ਾਰਤਖਾਨਾ ਖੋਲਿਆ ਸੀ।
ਬੇਲਾਰੂਸ ਦੇ ਰਾਸ਼ਟਰਪਤੀ ਦੀ ਇਹ ਭਾਰਤ ਦੀ ਤੀਜੀ ਫੇਰੀ ਇਸ ਲਈ ਵੀ ਮਹੱਤਵਪੂਰਨ ਹੈ ਕਿ ਕਿਉਂਕਿ ਦੋਵੇਂ ਦੇਸ਼ ਸਫ਼ਾਰਤੀ ਸਬੰਧਾਂ ਦੀ 25ਵੀਂ ਵ੍ਰਹੇਗੰਢ ਮਨਾ ਰਹੇ ਹਨ। ਇਸ ਮੌਕੇ ਦੋਵਾਂ ਆਗੂਆਂ ਨੇ ਇੱਕ ਯਾਦਗਾਰੀ ਡਾਕ ਟਿਕਟ ਨੂੰ ਵੀ ਜਾਰੀ ਕੀਤਾ।
ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਕੀਤੇ ਗਏ ਸਮਝੌਤਿਆਂ ‘ਚ ਤੇਲ ਅਤੇ ਗੈਸ, ਰੁਜ਼ਗਾਰ ਮੁਖੀ, ਸਿੱਖਿਆ, ਖੇਤੀਬਾੜੀ , ਖੇਡਾਂ ਅਤੇ ਵਿਿਗਆਨ ਤੇ ਤਕਨੀਕ ਸਬੰਧੀ ਸਹਿਯੋਗ ਸ਼ਾਮਿਲ ਹੈ। ਦੋਵਾਂ ਦੇਸ਼ਾਂ ਨੇ ‘ਮੇਕ ਇਨ ਇੰਡੀਆ’ ਪਹਿਲਕਦਮੀ ਅਧੀਨ ਰੱਖਿਆ ਖੇਤਰ ‘ਚ ਸਾਂਝੇ ਵਿਕਾਸ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ਹੈ।
ਬੇਲਾਰੂਸ ਦੇ ਰਾਸ਼ਟਰਪਤੀ ਨੇ ਭਾਰਤੀ ਨਿਵੇਸ਼ਕਾਂ ਨੂੰ ਆਪਣੇ ਦੇਸ਼ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ ਅਤੇ ਨਾਲ ਹੀ ਵਾਅਦਾ ਕੀਤਾ ਹੈ ਕਿ ਭਾਰਤੀ ਨਿਵੇਸ਼ਕਾਂ ਨੂੰ ਵਪਾਰ ਕਰਨ ਲਈ ਉੱਚਿਤ ਮਾਹੌਲ ਪ੍ਰਦਾਨ ਕੀਤਾ ਜਾਵੇਗਾ।
ਭਾਰਤ ਬੇਲਾਰੂਸ ਨਾਲ ਕਈ ਪਹਿਲਕਦਮੀਆਂ ਨਾਲ ਜੁੜਿਆ ਹੋਇਆ ਹੈ ਜਿੰਨਾਂ ‘ਚ ਯੂਰੇਸ਼ੀਅਨ ਆਰਥਿਕ ਯੂਨੀਅਨ,ਈ.ਈ.ਯੂ. ਅਤੇ ਕੌਮਾਂਤਰੀ ਉੱਤਰ-ਦੱਖਣੀ ਆਵਾਜਾਈ ਗਲਿਆਰਾ ਪ੍ਰਮੁੱਖ ਹਨ। ਭਾਰਤ ਨੇ ਮੁਕਤ ਵਪਾਰ ਲਈ ਵੀ ਈ.ਈ.ਯੂ. ਨਾਲ ਗੱਲਬਾਤ ਜਾਰੀ ਰੱਖੀ ਹੋਈ ਹੈ।ਬੇਲਾਰੂਸ ਪੰਜ ਮੈਂਬਰੀ ਈ.ਈ.ਯੂ. ਦਾ ਮੈਂਬਰ ਦੇਸ਼ ਹੈ।
2016 ‘ਚ ਭਾਰਤ ਅਤੇ ਬੇਲਾਰੂਸ ‘ਚ ਦੁਵੱਲੇ ਵਪਾਰ ਦੀ ਮਾਤਰਾ ਲਗਭਗ 402 ਮਿਲੀਅਨ ਅਮਰੀਕੀ ਡਾਲਰ ਦਰਜ ਕੀਤੀ ਗਈ ਸੀ। ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਖ੍ਰੀਦਦਾਰ-ਵਿਕਰੇਤਾ ਫਰੇਮਵਰਕ ਤਹਿਤ ਆਪਸੀ ਰਿਸ਼ਤਿਆਂ ਨੂੰ ਡੂੰਗਾ ਆਧਾਰ ਮੁਹੱਇਆ ਕਰਵਾਉਣਾ ਚਾਹੀਦਾ ਹੈ। ਸਹਿਜ ਰੂਪ ਨਾਲ ਵਿਕਾਸ ਅਤੇ ਨਿਰਮਾਣ ਦੋਵਾਂ ਦੇਸ਼ਾਂ ਲਈ ਲਾਭਵੰਦ ਹੋਵੇਗਾ।
ਸਿਆਸੀ ਪੱਖ ਤੋਂ ਦੋਵੇਂ ਆਗੂਆਂ ਨੇ ਆਪਸੀ ਹਿੱਤਾਂ ਦੇ ਮਾਮਲਿਆਂ ‘ਚ ਨਜ਼ਦੀਕੀ ਸਹਿਯੋਗ ਨੂੰ ਵਧਾਵਾ ਦੇਣ ‘ਤੇ ਸਹਿਮਤੀ ਪ੍ਰਗਟ ਕੀਤੀ ਹੈ। ਦੁਵੱਲੇ ਖੇਤਰੀ, ਕੌਮਾਂਤਰੀ ਅਤੇ ਬਹੁ-ਪੱਖੀ ਮਾਮਲਿਆਂ ‘ਚ ਦੋਵਾਂ ਦੇਸ਼ਾਂ ਦੀ ਆਪਸੀ ਸਮਝ ਇਕ ਸਮਾਨ ਹੈ ਅਤੇ ਇਹ ਦੁਵੱਲੇ ਸਬੰਧਾਂ ਨੂੰ ਇਕਸਾਰ ਰੱਖਣ ‘ਚ ਮਦਦਗਾਰ ਸਿੱਧ ਵੀ ਹੋ ਰਹੀ ਹੈ।
ਭਾਰਤ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰ ਦੀ ਉਮੀਦਵਾਰੀ ਦਾ ਵੀ ਬੇਲਾਰੂਸ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਬੇਲਾਰੂਸ ਨੇ ਪ੍ਰਮਾਣੂ ਸਪਲਾਈ ਗਰੁੱਪ ‘ਚ ਵੀ ਭਾਰਤ ਦਾ ਸਮਰਥਨ ਕੀਤਾ ਸੀ। ਇਸੇ ਤਰਾਂ ਹੀ ਭਾਰਤ ਨੇ ਵੀ ਗੈਰ-ਅਲਾਈਂਡ ਮੁਹਿੰਮ ਅਤੇ ਹੋਰ ਕਈ ਕੌਮਾਂਤਰੀ ਮੰਚਾਂ ‘ਤੇ ਬੇਲਾਰੂਸ ਦਾ ਸਮਰਥਨ ਕੀਤਾ ਹੈ।
ਬੇਲਾਰੂਸ ਭਾਰਤ ਨੂੰ ਵਿਸ਼ਵ ਦੀ ਇੱਕ ਉਭਰ ਰਹੀ ਸ਼ਕਤੀ ਵੱਜੋਂ ਮਾਨਤਾ ਦਿੰਦਾ ਹੈ ਅਤੇ ਭਾਰਤ ਨਾਲ ਆਪਣੇ ਰਣਨੀਤਕ ਸਬੰਧਾਂ ਨੂੰ ਵਿਕਸਿਤ ਕਰਨ ਦੀ ਉਮੀਦ ਰੱਖਦਾ ਹੈ।ਆਰਥਿਕ ਸਬੰਧਾਂ ਨੂੰ ਤੇਜ਼ੀ ਨਾਲ ਵਧਾਉਣ ਲਈ ਕੀਤੇ ਜਾ ਰਹੇ ਯਤਨ ਕਾਬਿਲੇ ਤਾਰੀਫ਼ ਹਨ ਅਤੇ ਇੰਨਾਂ ਦਾ ਦੋਵਾਂ ਮੁਲਕਾਂ ਨੂੰ ਲਾਭ ਪਹੁੰਚੇਗਾ।